Wednesday, July 3, 2024

ਐਨ.ਐਸ.ਐਸ ਵਲੰਟੀਅਰਾਂ ਨੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮ ਅਪਣਾਉਣ ਲਈ ਪ੍ਰੇਰਿਆ

ਬਠਿੰਡਾ, 9 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਐਨ.ਐਸ.ਐਸ ਯੂਨਿਟਾਂ ਵੱਲੋ ਕੈਂਪ

ppn0901201704

ਆਰਗੇਨਾਈਜਰ ਡਾ. ਊਸ਼ਾ ਸ਼ਰਮਾ ਦੀ ਅਗਵਾਈ ਵਿਚ ਲੱਗੇ ਸੱਤ ਰੋਜਾ ਕੈਂਪ ਵਿਚ ਵਲੰਟੀਅਰ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਅਪਣਾਉਣ ਲਈ ਲੋਕਾ ਨੂੰ ਪ੍ਰੇਰਨਾ ਦੇਣ ਲਈ ਸੜਕਾਂ ਤੇ ਉਤਰ ਆਏ। ਉਹਨਾਂ ਨੇ ਅਗਰਸੈਨ ਰੋਡ ਤੇ ਟ੍ਰੈਫਿਕ ਰੋਕ ਰੋਕ ਕੇ ਲੋਕਾਂ ਦੇ ਸੀਟ ਬੈਲਟਾਂ ਲਗਵਾਈਆਂ।ਦੋ ਵਾਹਨਾਂ ਵਾਲਿਆਂ ਨੂੰ ਹੈਲਮਿਟ ਪਾਉਣ ਦੀ ਬੇਨਤੀ ਕੀਤੀ। ਵਲੰਟੀਅਰਾਂ ਨੇ ਲੋਕਾਂ ਨੂੰ ਕਿਹਾ ਕਿ ਵਾਹਨ ਚਲਾਉਦੇ ਸਮੇਂ ਤੁਹਾਡੇ ਵੱਲੋਂ ਕੀਤੀ ਗਈ ਇਕ ਮਿੰਟ ਦੀ ਗਲਤੀ ਤੁਹਾਡੇ ਲਈ ਜਾਨ ਲੇਵਾ ਹੋ ਸਕਦੀ ਹੈ ਕਿਰਪਾ ਕਰਕੇ ਸੱਜੇ ਖੱਬੇ ਮੁੜਨ ਲੱਗੇ ਇੰਡੀਕੇਟਰ ਜਰੂਰ ਦਿੳ, ਵਾਹਨ ਚਲਾਉਦੇ ਸਮੇਂ ਮੋਬਾਈਲ ਨਾ ਸੁਣੋ। ਕੈਂਪ ਲਾ ਰਹੇ ਕੁਝ ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਦੀ ਸਫਾਈ ਵੀ ਕੀਤੀ ਗਈ। ਕੈਂਪ ਦੋਰਾਨ ਵਲੰਟੀਅਰਾਂ ਦੇ ਪੇਪਰ ਰੀਡਿੰਗ, ਕਵਿਤਾ ਉਚਾਰਨ ਅਤੇ ਸੋਲੋ ਗੀਤ ਮੁਕਾਬਲੇ ਕਰਵਾਏ ਗਏ।ਜਿਸ ਵਿਚ 30 ਵਲੰਟੀਅਰਾਂ ਨੇ ਭਾਗ ਲਿਆ। ਪੇਪਰ ਰੀਡਿੰਗ ਵਿਚੋ ਰੀਆ ਕਪੂਰ ਫਸਟ, ਰੀਤਿਕਾ ਸੈਕਿੰਡ ਅਤੇ ਅਮੀਸ਼ਾ ਥਰਡ ਰਹੇ। ਕਵਿਤਾ ਉਚਾਰਨ ਵਿਚੋ ਸਿਮਰਨ ਫਸਟ, ਸੁਮੀਸ਼ਾ ਸੈਕਿੰਡ ਅਤੇ ਰੁਪਾਲੀ ਨੇ ਤੀਜਾ ਸਥਾਨ ਹਾਸਿਲ ਕੀਤਾ। ਸੋਲੋ ਸੋਂਗ ਵਿਚ ਰੁਪਿੰੰਦਰ ਕੌਰ ਨੇ ਪਹਿਲਾ, ਹਰਜੋਤ ਕੌਰ ਨੇ ਦੂਜਾ ਅਤੇ ਰੀਤਿਕਾ ਜੈਨ ਨੇ ਤੀਜਾ ਸਥਾਨ ਹਾਸਿਲ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply