Wednesday, July 1, 2026

ਕੋ-ਆਪ੍ਰੇਟਿਵ ਬੈਂਕ ਵੱਲੋ ਪਿੰਡ ਠੱਠੀ ਸੋਹਲ ਵਿਖੇ ਡਿਜ਼ੀਟਲ ਵਿੱਤੀ ਸਾਖਰਤਾ ਕੈਂਪ ਲਾਏ

ppn0901201707
ਭਿੱਖੀਵਿੰਡ/ ਖਾਲੜਾ/ ਬੀੜ ਸਾਹਿਬ, 9 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ ਵੱਲੋ ਜਿਲਾ ਮੈਨਜਰ ਦਲਵਿੰਦਰ ਸਿੰਘ ਸੰਧੂ ਅਤੇ ਸੀਨੀਅਰ ਮੈਨਜਰ ਬਚਿੱਤਰ ਸਿੰਘ ਮੱਲੀ ਮੁੱਖ ਦਫਤਰ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾ ਤੇ ਮੈਨਜਰ ਸੁਖਜਿੰਦਰ ਸਿੰਘ ਪੰਜਵੜ ਦੀ ਯੋਗ ਅਗਵਾਈ ਵਿੱਚ ਪਿੰਡ ਠੱਠੀ ਸੋਹਲ ਵਿਖੇ ਡਿਜੀਟਲ ਆਰਥਿਕ ਸ਼ਾਖਰਤਾ ਜਾਗਰੂਕਤਾ ਅਭਿਆਨ ਤਹਿਤ ਕੈਂਪ ਲਗਾਇਆ ਗਿਆ।ਬੈਂਕ ਸਟਾਫ ਸਹਿਕਾਰੀ ਸੇਵਾਂਵਾ ਦੇ ਸਕੱਤਰ ਰਣਬੀਰ ਸਿੰਘ, ਅਮਰਜੀਤ ਸਿੰਘ,ਬਲਵਿੰਦਰ ਸਿੰਘ ਪੱਪੂ ਪ੍ਰਧਾਨ ਪੁਸਪਿੰਦਰ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਸਰਪੰਚ ਬਲਦੇਵ ਸਿੰਘ, ਆਦਿ ਮੋਹਤਬਾਰਾ ਇਸ ਕੈਂਪ ਵਿੱਚ ਸਮੂਲੀਅਤ ਕੀਤੀ ।ਇਸ ਸਮੇ ਐਫ.ਐਲ.ਸੀ ਇੰਚਾਰਜ ਕੰਵਲਦੀਪ ਕੋਰ ਸਿੱਧੂ ਨੇ ਕੈਂਪ ਵਿੱਚ ਆਏ ਹੋਏ ਕਿਸਾਨਾ ਨੂੰ ਕੈਸ਼ਲੈੱਸ ਪੇਮੈਂਟ ਤਕਨੀਕਾ ਜਿਵੇ ਯੂ.ਐਸ.ਐਸ.ਡੀ, ਯੂ.ਪੀ.ਆਈ, ਮੋਬਾਈਲ ਮਨੀ, ਈ.ਵਾਲੈਟ, ਪੀ.ਓ.ਐਸ ਮਸ਼ੀਨ, ਅਧਾਰ ਕਾਰਡ ਲਿੰਕੇਜ, ਅਤੇ ਮਾਈਕਰੋ ਏ.ਟੀ.ਐਮ ਮਸ਼ੀਨ ਬਾਰੇ ਵਿਸਥਾਰ ਪੂਰਵਕ ਜਾਨਕਾਰੀ ਦਿੱਤੀ।ਕੈਂਪ ਵਿੱਚ ਆਏ ਹੋਏ ਮਹਿਮਾਨਾ ਤੇ ਕਿਸਾਨਾ ਦਾ ਧੰਨਵਾਧ ਕੀਤਾ ਤੇ ਬੈਂਕ ਅਧਿਕਾਰੀਆ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ  ਕੀਤਾ ਗਿਆ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply