Wednesday, July 1, 2026

2017 ਦੀਆਂ ਚੋਣਾਂ ਵਿਚ ਅਕਾਲੀ ਦਲ ਦਾ ਬਿਸਤਰਾ ਹੋਵੇਗਾ ਗੋਲ – ਤੇਜਪ੍ਰੀਤ ਪੀਟਰ

ਭਿੱਖੀਵਿੰਡ/ ਖਾਲੜਾ/ ਬੀੜ ਸਾਹਿਬ, 9 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਅਤੇ

SAMSUNG CAMERA PICTURES

ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਹੋਵੇਗੀ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਇਨਫੋਟੈਕ ਵਿਭਾਗ ਦੇ ਸਾਬਕਾ ਵਾਈਸ ਚੇਅਰਮੈਂਨ ਤੇ ਕਾਂਗਰਸ ਦੇ ਸੀਨੀਅਰ ਆਗੂ ਤੇਜਪ੍ਰੀਤ ਸਿੰਘ ਪੀਟਰ ਸੰਧੂ ਨੇ ਕਾਂਗਰਸ ਪਾਰਟੀ ਦੀ ਇੱਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਤੇ ਆਖਿਆ ਕਿ ਅਕਾਲੀ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਅੱਕੇ ਹੋਏ ਲੋਕ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਸਰਕਾਰ ਦਾ ਬਿਸਤਰਾ ਗੋਲ ਕਰਕੇ ਰੱਖ ਦੇਣਗੇ।ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਨੇ ਬਾਦਲ ਸਰਕਾਰ ਦੇ ਰਾਜ ਨੂੰ ਬਾਬਰ ਰਾਜ ਕਰਾਰ ਦਿੰਦਿਆਂ ਕਿਹਾ ਕਿ ਇਸ ਸਰਕਾਰ ਨੇ ਵੋਟਰਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰਕੇ ਬਾਬਰ ਰਾਜ ਨੂੰ ਮਾਤ ਪਾ ਦਿੱਤੀ ਹੈ। ਕਾਂਗਰਸ ਪਾਰਟੀ ਦੇ ਹਲਕਾ ਖੇਮਕਰਨ ਤੋਂ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ 11 ਫਰਵਰੀ ਨੂੰ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਭਰਮ ਭੁਲੇਖੇ ਦੂਰ ਹੋ ਜਾਣਗੇ ਅਤੇ ਅਕਾਲੀ ਸਰਕਾਰ ਮਲੀਆਮੇਟ ਹੋ ਜਾਵੇਗੀ। ਫਤਿਹ ਫਾਊਡੇਸ਼ਨ ਦੇ ਚੇਅਰਮੈਂਨ ਅਨੂਪ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਤਰਲੋਕ ਸਿੰਘ ਚੱਕਵਾਲੀਆ, ਸੁਰਿੰਦਰ ਸਿੰਘ ਘਰਿਆਲੀ, ਕਿਰਨਜੀਤ ਸਿੰਘ ਮਾੜੀਮੇਘਾ, ਸ਼ੋਰੀਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਭਿੱਖੀਵਿੰਡ ਨੇ ਲੋਕਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਇਕ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਵੋਟਾਂ ਪਾ ਕੇ ਜਿਤਾ ਦਿਉ ਤਾਂ ਹਲਕਾ ਖੇਮਕਰਨ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਯੂਥ ਕਾਗਰਸ ਜਿਲਾ ਸਕਤਰ ਇੰਦਰਬੀਰ ਸਿੰਘ ਪਹੂਵਿੰਡ,ਜਿਲਾ ਮੀਤ ਪ੍ਰਧਾਨ ਬਬੂ ਸ਼ਰਮਾ, ਸ਼ਹਿਰੀ ਪ੍ਰਧਾਨ ਨਰਿੰਦਰ ਬਿਲਾ, ਬਲਾਕ ਪ੍ਰਧਾਨ ਸ਼ਿੰਦਾ ਬੁਗ ਮਾੜੀਮੇਘਾ, ਜਸਵੰਤ ਸਿੰਘ ਜੋਧਪੁਰੀ, ਗੁਰਮੁਖ ਸਿੰਘ ਸਾਡਪੁਰਾ, ਸੋਨੂੰ ਭਿਖੀਵਿੰਡ, ਜਗਤੇਸ਼ਵਰ ਸੰਧੂ, ਗੁਰਮੁਖ ਸਿੰਘ ਜਗੀਰਦਾਰ ਮਾੜੀਮੇਘਾ, ਗੁਰਜੰਟ ਸਿੰਘ ਦੁਆਬੀਆ, ਬੀ.ਸੀ ਚੇਅਰਮੈਨ ਸੁਖਪਾਲ ਸਿੰਘ ਗਾਬੜੀਆ, ਸਾਬਕਾ ਸਰਪੰਚ ਰੇਸ਼ਮ ਸਿੰਘ ਬਾਸਰਕੇ, ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਡਿਪਟੀ ਖਾਲੜਾ, ਸ਼ਿਵ ਬਿਟੂ ਭਿਖੀਵਿੰਡ, ਖਿੰਦਾ ਮਾੜੀਮੇਘਾ, ਰਾਜੀਵ ਖਾਲੜਾ, ਵਰਿੰਦਰਰਾਜ ਬੀਰ ਸਿੰਘ ਕਾਜੀਚਕ, ਸਾਬਕਾ ਸਰਪੰਚ ਸੂਰਜਉਦੇ ਨਾਰਲੀ, ਤਾਰੂ ਧੁੰਨ, ਜਰਮਨਜੀਤ ਗਿਲ, ਸੰਦੀਪ ਕੰਬੋਕੇ, ਹੀਰਾ ਸਿੰਘ ਧੁੰਨ, ਨਿਸ਼ਾਨ ਵਹੀ, ਡਿਪਟੀ ਖਾਲੜਾ, ਸੁਰਜੀਤ ਘੁਲਾ, ਰਾਣਾ ਬਾਸਰਕੇ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply