
ਛੇਹਰਟਾ, 12 ਜਨਵਰੀ (ਸੁਖਬੀਰ ਸਿੰਘ ਖੁਰਮਣੀਆ) ਸਥਾਨਕ ਐਵਰਗਰੀਨ ਮਾਡਰਨ ਸਕੂਲ ਵਿਖੇ ਲੋਹੜੀ ਦਾ ਪਵਿੱਤਰ ਤਿਉਹਾਰ ਚੇਅਰਮੈਨ ਤਰਸੇਮ ਸ਼ਰਮਾ, ਪ੍ਰਿੰ. ਮੋਨਿਕਾ ਕਾਲੀਆ ਅਤੇ ਵਾਈਸ ਪ੍ਰਿੰ. ਗੀਤਾ ਸ਼ਰਮਾ ਦੀ ਅਗਵਾਈ ਹੇਠ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਚਾਵਾਂ ਨਾਲ ਮਨਾਇਆ ਗਿਆ।‘ਸੁੰਦਰ ਮੁੰਦਰੀਏ ਹੋ ਤੇਰਾ ਕੋਣ ਵਿਚਾਰਾ’ ਆਦਿ ਲੋਹੜੀ ਦੇ ਗੀਤ ਗਾ ਕੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਵੱਖਰਾ ਰੰਗ ਬੰਨਿਆ ਸਕੂਲ ਦੇ ਵਿਹੜੇ ਵਿਚ ਲੋਹੜੀ ਬਾਲ ਕੇ ਸਮੂਹ ਵਿਦਿਆਰਥੀਆਂ ਨੂੰ ਮੂੰਗਫਲੀ, ਰਿਉੜੀਆਂ ਤੇ ਗਚਕ ਵੰਡੀ ਗਈ।ਪ੍ਰਿੰ. ਮੋਨਿਕਾ ਕਾਲੀਆ ਨੇ ਲੋਹੜੀ ਤਿਉਹਾਰ ਬਾਬਤ ਬੱਚਿਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਚਾਈਨਾ ਡੋਰ ਨਾਲ ਗੁੱਡੀ ਨਾ ਉਡਾਉਣ ਦਾ ਸੰਦੇਸ਼ ਵੀ ਦਿੱਤਾ।ਇਸ ਮੌਕੇ ਸਕੂਲ ਸਟਾਫ ਵਿਚ ਜੀਨਤ ਪ੍ਰਵੀਨ, ਪ੍ਰਿਯੰਕਾ, ਨੇਹਾ, ਸੁਨੈਨਾ, ਸ਼ਰਨਜੀਤ ਕੌਰ, ਅਨੂੰ, ਸ਼ਿਵਾਨੀ, ਭਾਰਤੀ, ਰਾਜਬੀਰ ਅਤੇ ਪੂਜਾ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media