
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਨੇਤਾਵਾਂ ਦੀ ਮੀਟਿੰਗ ਹੋਈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਲੋਕ ਸਭਾ ਵਿੱਚ ਉਪ ਨੇਤਾ ਚੁਨਣ ‘ਤੇ ਵਧਾਈ ਦਿੱਤੀ ਅਤੇ ਨਿਯੁਕਤੀ ਲਈ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸ਼੍ਰੀ ਮਤੀ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਹਾਜਿਰ ਨੇਤਾਵਾਂ ਨੇ ਸ਼੍ਰੀ ਮਤੀ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਕਿ ਕੈਪ. ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ। ਉਨਾਂ ਦੀ ਪੰਜਾਬ ਪ੍ਰਦੇਸ਼ ਨੂੰ ਬੇਹੱਦ ਲੋੜ ਹੈ। ਕਿਉਂਕਿ ਅਕਾਲੀ-ਭਾਜਪਾ ਦੇ ਰਾਜ ਵਿੱਚ ਰਾਜ ਨਹੀਂ ਸੇਵਾ ਦੇ ਨਾਮ ਤੇ ਲੁੱਟ-ਘਸੁੱਟ ਕੀਤੀ ਜਾ ਰਹੀ ਹੈ। ਸ਼ਰੇਆਮ ਨਸ਼ੇ ਵਿੱਕ ਰਹੇ ਹਨ, ਪੰਜਾਬ ਦੀ ਜਵਾਨੀ ਨਸ਼ਿਆਂ ਦੀ ਸ਼ਿਕਾਰ ਹੋ ਕੇ ਸੜਕਾਂ ਤੇ ਲੇਟਦੀ ਆਮ ਵੇਖੀ ਜਾ ਸਕਦੀ ਹੈ। ਪੰਜਾਬ ਵਿੱਚ ਕਿਸਾਨਾਂ ਨੇ ਗਰੀਬੀ, ਭੁੱਖਮਰੀ ਅਤੇ ਕਰਜੇ ਤੋਂ ਤੰਗ ਹੋਕੇ ਸਾਰੇ ਭਾਰਤ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਕੀਤੀਆਂ ਹਨ। ਕਿਸਾਨਾਂ ਨੂੰ ਕਣਕ, ਝੋਨੇ ਅਤੇ ਕਪਾਹ ਦਾ ਪੂਰਾ ਮੁੱਲ ਨਹੀਂ ਮਿਲਦਾ। ਅੱਜ ਸਾਰੇ ਪੰਜਾਬ ਦੀ ਧਰਤੀ ਮਜਬੂਰੀ ਕਾਰਨ ਸੇਲ ਤੇ ਲੱਗੀ ਹੋਈ ਹੈ। ਪ੍ਰੰਤੂ ਕੋਈ ਗ੍ਰਾਹਕ ਨਹੀਂ ਮਿਲਦਾ। ਸਰਕਾਰੀ ਜਾਇਦਾਦਾਂ ਵੇਚ ਕੇ, ਸਰਕਾਰੀ ਨੋਕਰੀ ਕਰਨ ਵਾਲੇ ਸੱਜਣਾਂ ਨੂੰ ਤਰਸਾ-ਤਰਸਾ ਕੇ ਕਿਸੇ ਨੂੰ ਅੱਧੀਆਂ ਕਿਸੇ ਨੂੰ ਪੌਣੀਆਂ ਅਤੇ ਕਿਸੇ ਨੂੰ ਚੌਥਾ ਹਿੱਸਾ ਤਨਖਾਹਾਂ ਦੇਕੇ ਸਰਕਾਰ ਬੁਤਾ ਸਾਰ ਰਹੀ ਹੈ। ਨਗਰ ਨਿਗਮਾਂ ਦੀ ਮਿਆਦ ਖਤਮ ਹੋਣ ‘ਤੇ ਵੀ ਚੋਣਾਂ ਨਹੀਂ ਕਰਵਾਈਆਂ। ਪੁਡਾ ਦੀ ਜ਼ਮੀਨ ਤੇ ਸਰਕਾਰੀ ਧਿਰ ਦੇ ਨਗਰ ਕੌਂਸਲਰਾਂ ਤੇ ਹਮਾਇਤੀਆਂ ਨੇ ਜਬਰਦਸਤੀ ਕਬਜੇ ਕੀਤੇ ਹੋਏ ਹਨ। ਸਤਿਕਾਰਯੋਗ ਜੀਓ, ਸੈਂਟਰ ਸਰਕਾਰ ਦੀ ਸਕੀਮ ਨੂੰ ਫੇਲ ਕਰਨ ਲਈ ਜਾਣ ਬੁਝ ਕੇ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਕਾਲੀ, ਸੜੀ ਹੋਈ ਚੂਹਿਆਂ ਦੀ ਖਾਧੀ ਹੋਈ ਹੈ ਜਿਸ ਨਾਲ ਅਨੇਕਾਂ ਗਰੀਬ ਬੀਮਾਰ ਪੈ ਰਹੇ ਹਨ। ਅਕਾਲੀ ਲੀਡਰਾਂ ਵੱਲੋਂ ਵਿਓਪਾਰੀਆਂ ਕੋਂਲਂੋ ਜਬਰਦਸਤੀ ਹਿੱਸਾ ਮੰਗਣ ਕਾਰਨ ਪੰਜਾਬ ਦਾ ਉਦਯੋਗ ਲਗਾਤਾਰ ਤਬਾਹ ਹੋ ਰਿਹਾ ਹੈ। ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਸਰਕਾਰ ਹੈਲੀ ਕੱਪਟਰਾਂ ਹਵਾਈ ਜਹਾਜਾਂ ਅਤੇ ਹੋਰ ਸਾਜੋ ਸਮਾਨ ਤੇ ਫਜੂਲ ਪੈਸਾ ਖਰਚ ਰਹੀ ਹੈ। ਸਰਕਾਰ ਨੇ ਸ਼ਹਿਰੀ ਜਾਇਦਾਦਾਂ ਦੇ ਵੇਚਣ ਅਤੇ ਜਗਾ ਮੁੱਲ ਲੈਣ ਤੇ ਟੈਕਸ ਇੰਨੇ• ਵਧਾ ਦਿੱਤੇ ਹਨ ਕਿ ਕੋਈ ਵੀ ਮਧਿਅਮ ਪਰਿਵਾਰ ਆਪਣੇ ਲਈ ਦੋ ਮੰਜੀਆਂ ਦੀ ਜਗਾ ਤੱਕ ਨਹੀਂ ਖਰੀਦ ਸਕਦਾ, ਰੇਤਾ ਬਜਰੀ ਸੋਨੇ ਦੇ ਭਾਅ ਕਰ ਦਿੱਤਾ ਹੈ। ਜਿਸਦਾ ਮਕਾਨ ਬਣਿਆ ਹੈ, ਜੇਕਰ ਉਸਨੂੰ ਰਿਪੇਅਰ ਦੀ ਜਰੂਰਤ ਪੈਂਦੀ ਹੈ, ਤਾਂ ਜਿੰਨੀ ਕੀਮਤ ਨਾਲ ਸਾਰਾ ਮਕਾਨ ਬਣਿਆ ਸੀ, ਉਸ ਤੋਂ ਵੱਧ ਕੀਮਤ ਰਿਪੇਅਰ ਤੇ ਲੱਗ ਜਾਂਦੀ ਹੈ। ਸਰਕਾਰੀ ਕਰਜੇ ਵਿੱਚ ਅਰਬਾਂ ਰੁਪਏ ਦਾ ਵਾਧਾ ਕਰਕੇ ਹਰ ਪੰਜਾਬੀ ਸਿਰ ਕਰਜੇ ਦੀ ਪੰਡ ਇਨੀ ਭਾਰੀ ਕਰ ਦਿੱਤੀ ਹੈ ਕਿ ਪੀੜਆਂ ਤੱਕ ਕਰਜਾ ਉਤਾਰਨ ਤੇ ਵੀ ਨਹੀਂ ਉਤਰੇਗਾ। ਫੀਸਾਂ ਵਿੱਚ ਭਾਰੀ ਵਾਧਾ, ਕਾਰਾਂ ਦੀ ਰਜਿਸਟ੍ਰੇਸ਼ਨ 2 ਪ੍ਰਤੀਸ਼ਤ ਤੋਂ ਵਧਾ ਕੇ 8 ਪ੍ਰਤੀਸ਼ਤ ਕਰ ਦਿੱਤੀ ਗਈ ਪੈਲੇਸਾਂ ਤੇ 100 ਰੁਪਏ ਤੋਂ ਵਧਾ ਕੇ ਪਰਚੀ ਫੀਸ 31000/- ਰੁਪਏ ਕਰ ਦਿਤੀ ਗਈ ਹੈ। ਬਿਜਲੀ ਦੇ ਰੇਟਾਂ ਵਿੱਚ ਭਾਰੀ ਵਾਧਾ ਕਰਕੇ ਆਮ ਆਦਮੀ ਦਾ ਕੰਜੂਮਰ ਕੱਢ ਦਿੱਤਾ ਗਿਆ ਹੈ। ਬੱਸਾਂ ਦਾ ਕਿਰਾਇਆ 1 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਪੰਜਾਬ ਦੀ ਇੰਡਸਟਰੀ ਖਤਮ ਹੋਣ ਦੇ ਕਿਨਾਰੇ ਹੈ। ਪ੍ਰੋਪਰਟੀ ਦੇ ਟੈਕਸਾਂ ਕਾਰਨ ਜਮੀਨ ਦੇ ਰੇਟ ਅਸਮਾਨ ਛੂਹ ਰਹੇ ਹਨ। ਰਿਅਲ ਅਸਟੇਟ ਦਾ ਕੰਮ ਠੱਪ ਹੋ ਗਿਆ ਹੈ। ਦਲਾਲ ਭਾਈ ਅਤੇ ਪ੍ਰਾਪਰਟੀ ਸਲਾਹਕਾਰ ਦੂਜੇ ਰਾਜਾਂ ਵਿੱਚ ਚਲੇ ਗਏ ਹਨ। ਬੱਚਿਆ ਦੇ ਦਾਖਲੇ ਬਿਨਾਂ ਪੈਸੇ ਨਹੀਂ ਹੋ ਸਕਦੇ। ਚੈਨਲਾਂ ਅਤੇ ਮੀਡੀਆ ਦਾ ਸਰਕਾਰ ਨੇ ਗਲਾ ਘੁੱਟ ਰਖਿਆ ਹੈ। ਲੋਕਾਂ ਦੀ ਆਵਾਜ਼ ਕੁਚਲਣ ਲਈ ਸਰਕਾਰ ਹੱਰ ਹੱਥਕੰਡਾ ਅਪਣਾ ਰਹੀ ਹੈ। ਅੱਜ ਅਕਾਲੀ ਭਾਜਪਾ ਨੂੰ ਫਰੇਬੀ ਰਾਜ ਸੇਵਾ ਦੇ ਝੁਠੇ ਨਾਅਰੇ ਦਾ ਠੋਕਵਾਂ ਜਵਾਬ ਦੋ ਕੇ ਪੰਜਾਬ ਨੂੰ ਰਾਹਤ ਦਿਵਾ ਸਕਦੇ ਹਨ ਤਾਂ ਸਿਰਫ ਕੈਪ: ਅਮਰਿੰਦਰ ਸਿੰਘ ਕਿਉਂਕਿ ਲੋਕਾਂ ਨੇ ਉਨਾਂ ਦਾ ਪੰਜ ਸਾਲ ਦਾ ਖੁਸ਼ਹਾਲੀ ਦਾ ਰਾਜ ਦੇਖਿਆ ਹੈ । ਕਿਸਾਨਾਂ ਦੀ 2 ਲੱਖ ਰੁਪੈ ਪਰ ਕਿੱਲਾ ਵਿਕਦੀ ਜਮੀਨ 34 ਲੱਖ ਰੁਪੈ ਤੱਕ ਪਹੁੰਚ ਗਈ ਸੀ। ਸ਼ਹਿਰੀ ਪ੍ਰਾਪਟੀ ਦਾ ਕਾਰੋਬਾਰ ਜੋਰਾਂ ਤੇ ਸੇ ਕਣਕ, ਨਰਮਾਂ ਅਤੇ ਝੋਨੇ ਦੀ ਚੁਕਵਾਈ 24 ਘੰਟਿਆ ਵਿੱਚ ਹੋ ਜਾਂਦੀ ਸੀ ਅਤੇ 72 ਘੰਟਆ ਵਿੱਚ ਕਿਸਾਨਾਂ ਨੂੰ ਪੈਮੇਂਟ ਕਰਵਾ ਦਿਤੀ ਜਾਂਦੀ ਸੀ ਅੱਜ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਕਣਕ ਭਿੱਜ ਕੇ ਉਘਰ ਕੇ ਕਾਲੀ ਪੈਕੇ ਬਦਬੂ ਮਾਰਨ ਲੱਗ ਜਾਂਦੀ ਹੈ। ਮਜਦੂਰਾਂ ਨੂੰ 30 ਦਿਨ ਦੇ 30 ਦਿਨ ਕੰਮ ਮਿਲਦਾ ਸੀ। ਮੁਲਾਜਮਾਂ ਨੂੰ ਤਨਖਾਹਾਂ ਸਮੇਂ ਸਿਰ ਮਿਲਦੀਆ ਸਨ। ਵਿਉਪਾਰੀ ਖੁਸ਼ ਸਨ। ਅਕਾਲੀ ਭਾਜਪਾ ਦੇ ਰਾਜ ਵਿੱਚ ਅੱਧੇ ਤੋਂ ਜਾਅਦਾ ਵਿਉਪਾਰੀ ਦਿਮਾਗੀ ਬੋਝ ਅਤੇ ਬੱਲਡ ਪ੍ਰੇਸ਼ਰ ਦਾ ਸ਼ਿਕਾਰ ਹੋ ਗਏ ਹਨ। ਕੈਪ: ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਮਤਾ ਪਾਸ ਕਰਕੇ ਸ਼੍ਰੀ ਮਤੀ ਸੋਨੀਆ ਗਾਂਧੀ ਨੂੰ ਅਪੀਲ ਕਰਕੇ ਭੇਜਣ ਵਾਲਿਆਂ ਵਿੱਚ ਸੀਨੀਅਰ ਕਾਂਗਰਸੀ ਨੇਤਾ ਇੰਦਰਜੀਤ ਸਿੰਘ ਸਾਹਨੀ, ਜਗਰੂਪ ਸਿੰਘ ਗਿੱਲ, ਸਾਬਕਾ ਚੈਅਰਮੈਨ ਇਮਪ੍ਰਮੈਂਟ ਟਰਸੱਟ ਬਠਿੰਡਾ, ਸੀਨੀਅਰ ਕਾਂਗਰਸੀ ਨੇਤਾ ਡਾ. ਸੱਤਪਾਲ ਭਠੇਜਾ, ਚੇਅਰਮੈਨ ਰਾਜੀਵ ਗਾਂਧੀ ਲੋਕ ਭਲਾਈ ਮੰਚ ਪੰਜਾਬ, ਰਣਚੀਤ ਸਿੰਘ ਗਰੇਵਾਲ, ਟਹਿਲ ਸਿੰਘ ਸਿੰਧੂ, ਸਾਬਕਾ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ, ਸੰਜੀਵ ਬਬੱਲੀ ਸਾਬਕਾ ਜਿਲਾ ਪ੍ਰਧਾਨ (ਯੂਥ ਕਾਂਗਰਸ) ਅਤੇ ਭਾਰੀ ਗਿਣਤੀ ਵਿੱਚ ਬਠਿੰਡਾ ਦੇ ਸ਼ਹਿਰੀ ਅਤੇ ਕਾਂਗਰਸੀ ਵਰਕਰ ਮੌਜੂਦ ਸਨ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media