Monday, April 13, 2026

ਹਲਕਾ ਪੂਰਬੀ ਵਿੱਚ ਸਿੱਧੂ ਦੇ ਜਾਲ ਵਿੱਚ ਹੁਣ ਨਹੀਂ ਫਸੇਗੀ ਜਨਤਾ – ਰਾਜੇਸ਼ ਹਨੀ

ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ)- ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਵਿਖੇ ਅਕਾਲੀ ਭਾਜਪਾ ਗਠਜੋੜ  ਦੇ ਹੱਕ ਵਿੱਚ ਵਿਸ਼ਾਲ ਜਨ ਸਭਾ ਦਾ ਪ੍ਰਬੰਧ ਕੀਤਾ ਗਿਆ।

PPN1701201725

ਜਿਸ ਵਿੱਚ ਗਠਜੋੜ  ਦੇ ਉਮੀਦਵਾਰ ਐਡਵੋਕੇਟ ਰਾਜੇਸ਼ ਹਨੀ ਨੇ ਇਕੱਠ ਨੂੂੰੰ ਸੰਬੋਧਿਤ ਕਰਦੇ ਹੋਏ ਕਿਹਾ ਕਿ 10 ਸਾਲ ਤੱਕ ਅੰਮ੍ਰਿਤਸਰ ਲੋਕ ਸਭਾ ਤੋਂ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੰੱਧੂ ਨੇ 10 ਵਾਰ ਵੀ ਅੰਮ੍ਰਿਤਸਰ ਦਾ ਰੁੱਖ ਨਹੀ ਕੀਤਾ।ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਹਲਕਾ ਪੂਰਬੀ ਵਿੱਚ 150 ਕਰੋੜ ਦੇ ਵਿਕਾਸ ਕਾਰਜ ਕਰਵਾਏ ਹਨ। ਜਰੂਰਤਮੰਦ ਲੋਕਾਂ ਨੂੰ 2000 ਨੀਲੇ ਕਾਰਡ ਵੰਡੇ। ਕੇਂਦਰ ਸਰਕਾਰ ਦੀ ਉੱਜਵਲਾ ਯੋਜਨਾ  ਤਹਿਤ ਗਰੀਬ ਲੋਕਾਂ ਨੂੰ ਫਰੀ ਗੈਸ ਸਿਲੰਡਰ ਅਤੇ ਪ੍ਰਧਾਨ ਮੰਤਰੀ ਘਰ ਯੋਜਨਾ  ਅਧੀਨ 1.5 ਲੱਖ ਰੂਪਏ ਦਿਤੇ ਗਏ। ਉਨ੍ਹਾਂ ਨੇ ਕਿਹਾ ਕਿ ਤੀਸਰੀ ਵਾਰ ਸਰਕਾਰ ਬਨਣ `ਤੇ ਸਾਰੇ ਸਰਕਾਰੀ ਕੰਮ ਇੱਕ ਛੱਤ  ਹੇਠਾਂ ਹੋਣਗੇ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਇੱਕ ਹੀ ਥੈਲੀ  ਦੇ ਚੱਟੇ ਵੱਟੇ ਹਨ ਅਤੇ ਹਲਕੇ ਦੀ ਜਨਤਾ ਇਨ੍ਹਾਂ ਨੂੰ ਵਾਪਸ ਪਟਿਆਲਾ ਭੇਜਣ ਦਾ ਮਨ ਬਣਾ ਚੁੱਕੀ ਹੈ ।ਇਸ ਮੌਕੇ ਲੋਕ ਸਭਾ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਵੀ ਮੌਜੂਦ ਸਨ।ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, SRomxI kmytI mYNbr ਭਾਈ ਰਾਮ ਸਿੰਘ, ਸੰਜੇ ਸ਼ਰਮਾ, ਸੰਜੇ ਕੁੰਦਰਾ, ਸਲਿਲ ਕਪੂਰ, ਅੰਕੁਸ਼ ਮਹਿਰਾ, ਮੋਨੂ ਮਹਾਜਨ ਆਦਿ ਮੌਜੂਦ ਸਨ ।

 

 

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply