Monday, April 13, 2026

ਜਿਲ੍ਹਾ ਪਠਾਨਕੋਟ `ਚ 565 ਪੋਲਿੰਗ ਬੂੱਥਾਂ `ਤੇ ਅਪੰਗਾਂ ਨੂੰ ਵੋਟ ਪਾਉਣ ਲਈ ਮਿਲੇਗੀ ਵਿਸ਼ੇਸ ਸਹੂਲਤ- ਡੀ.ਸੀ

ਪਠਾਨਕੋਟ, 17 ਜਨਵਰੀ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ 2017 ਅਧੀਨ ਜਿਲ੍ਹਾ ਪਠਾਨਕੋਟ ਵਿੱਚ ਬਣਾਏ 565 ਪੋਲਿੰਗ ਬੂੱਥਾਂ ਤੇ ਅਪੰਗ ਵਿਅਕਤੀਆਂ ਨੂੰ ਵੋਟ ਪਾਉਣ ਲਈ ਵਿਸ਼ੇਸ ਸੁਵਿਧਾ ਪ੍ਰਧਾਨ ਕੀਤੀ ਜਾ ਰਹੀ ਹੈ, ਜਿਸ ਅਧੀਨ ਅਪੰਗ ਵਿਅਕਤੀ ਜੋ ਚਲਣ ਫਿਰਣ ਤੋਂ ਅਸਮਰਥ ਹਨ ਉਨ੍ਹਾਂ ਨੂੰ ਪੋਲਿੰਗ ਦੇ ਦਿਨ ਆਪਣੇ ਘਰ ਤੋਂ ਪੋਲਿੰਗ ਬੂੱਥ ਤੱਕ ਜਾਣ-ਆਉਣ ਲਈ ਵੀਲ ਚੇਅਰ ਜਾਂ ਫਿਰ ਟ੍ਰਾਈ ਸਾਇਕਲ ਚਾਹੀਦਾ ਹੋਵੇ ਤਾਂ ਉਹ ਵੋਟਰ ਸਬੰਧਤ ਵਿਧਾਨ ਸਭਾ ਖੇਤਰ ਦੇ ਰਿਟਰਨਿੰਗ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ।

PPN1701201726

ਇਹ ਜਾਣਕਾਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ  ਪਠਾਨਕੋਟ ਨੇ ਮਿੰਨੀ ਸਕੱਤਰੇਤ ਮਲਿਕਪੁਰ ਪਠਾਨਕੋਟ ਦਫਤਰ ਵਿਖੇ ਵਿਧਾਨ ਸਭਾ ਚੋਣਾਂ-2017 ਦੀਆਂ ਤਿਆਰੀਆਂ ਸੰਬੰਧੀ ਬਣਾਈਆਂ ਗਈਆਂ ਵੱਖ-ਵੱਖ ਨੋਡਲ ਕਮੇਟੀਆਂ ਦੇ ਨੋਡਲ ਅਧਿਕਾਰੀਆਂ ਨਾਲ ਕੀਤੀ ਇਕ ਮੀਟਿੰਗ ਦੇ ਦੋਰਾਨ ਦਿੱਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਗਵਿੰਦਰ ਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲਾ ਚੋਣ ਅਫਸਰ, ਅਸ਼ੋਕ ਕੁਮਾਰ ਸ਼ਰਮਾ ਸਹਾਇਕ ਕਮਿਸ਼ਨਰ ਜਨਰਲ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ),ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ-ਕਮ-ਨੋਡਲ ਅਫਸਰ ਐਮ. ਸੀ.ਐਮ.ਸੀ ਕਮੇਟੀ, ਸਰਬਜੀਤ ਸਿੰਘ ਚੋਣ ਕਾਨੂੰਗੋ ਅਤੇ ਸਮੂਹ ਨੋਡਲ ਅਫਸਰ ਹਾਜ਼ਰ ਸਨ।
ਮੀਟਿੰਗ ਵਿੱਚ ਹਾਜ਼ਰ ਕਮੇਟੀ ਨੋਡਲ ਅਫਸਰਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਚੋਣ ਅਫਸਰ ਨੇ  ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ-2017 ਲਈ ਜਿਲ੍ਹਾ ਪਠਾਨਕੋਟ ਵਿੱਚ 280 ਵੋਟਰ ਇਸ ਤਰ੍ਹਾਂ ਦੇ ਹਨ ਜੋ ਪੋਲਿੰਗ ਬੁੱਥ ਤੱਕ ਜਾਣ ਤੋਂ ਅਸਮਰਥ ਹਨ ਅਤੇ ਉਨ੍ਹਾਂ ਵੋਟਰਾਂ ਦੇ ਪੋਲਿੰਗ ਬੂੱਥਾਂ ਤੱਕ ਆਉਂਣ ਜਾਣ ਦੀ ਵਿਵਸਥਾ ਭਾਰਤ ਚੋਣ ਆਯੋਗ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ।ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਤਿੰਨੋ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003- ਪਠਾਨਕੋਟ ਵਿੱਚ ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਵੋਟਰ ਜੋ ਅਪੰਗ ਹੈ ਉਸ ਨੂੰ ਵੋਟ ਪਾਉਂਣ ਲਈ ਜਰੂਰਤ ਦੇ ਅਨੁਸਾਰ ਵੀਲ ਚੇਅਰ ਅਤੇ ਟਰਾਈ ਸਾਇਕਲ ਉਪਲਭਦ ਕਰਵਾਇਆ ਜਾਵੇ। ਉਨਾਂ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਜਿੰਨਾਂ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਚੋਣਾਂ ਵਿੱਚ ਡਿਊਟੀਆਂ ਲੱਗੀਆਂ ਹਨ,ਉਨਾਂ ਤੋਂ ਫਾਰਮ ਨੰ 12 ਭਰਵਾ ਲਏ ਜਾਣ ਤਾਂ ਜੋ ਉਹ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply