Saturday, March 7, 2026

ਈਡੀਅਟ ਕਲੱਬ ਵੱਲੋਂ ਲੋਹੜੀ ‘ਤੇ ਧੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ)- ਈਡੀਅਟ ਕਲੱਬ ਵੱਲੋਂ ਆਪਣੇ ਜਾਣੇ ਪਛਾਣੇ ਅੰਦਾਜ਼ ਵਿਚ ਲੋਹੜੀ ਦਾ ਤਿਉਹਾਰ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ‘ਈਡੀਅਟ’ ਅਤੇ ਸੀ.ਮੀਤ ਪ੍ਰਧਾਨ ਧਵਨੀ ਮਹਿਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਮਾਲ ਆਫ ਅੰਮ੍ਰਿਤਸਰ ਦੇ ਸਹਿਯੋਗ ਦੇ ਨਾਲ ਮਨਾਏ ਗਏ ਇਸ ਤਿਉਹਾਰ ਵਿਚ ਸਿਰਫ ਨਾਮ ਦੇ ਤੌਰ ‘ਤੇ ਹੀ ਧੀਆਂ ਦੀ ਲੋਹੜੀ ਨਹੀਂ ਮਨਾਈ ਗਈ, ਸਗੋਂ ਈਡੀਅਟ ਕਲੱਬ ਦੀ ਟੀਮ ਨੇ ਉਹਨਾਂ ਧੀਆਂ ਨੂੰ ਸਨਮਾਨਿਤ ਵੀ ਕੀਤਾ ਜਿਨਾਂ ਨੇ ਵੱਖ-ਵੱਖ ਖੇਤਰਾਂ ਵਿਚ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

PPN1701201727
ਪ੍ਰੋਗਰਾਮ ਦੇ ਮੁੱਖ ਮਹਿਮਾਨ ਐਕਸਾਈਜ ਐਂਡ ਟੈਕਸ਼ੇਸ਼ਨ ਅਫਸਰ ਮੈਡਮ ਨਵਰੀਤ ਕੌਰ ਪੀ.ਸੀ.ਐਸ ਅਤੇ ਸਪੈਸ਼ਲ ਮਹਿਮਾਨ ਵਜੋਂ ਅਡੀਸ਼ਨਲ ਸੀ.ਜੇ.ਐਮ ਮੈਡਮ ਗਿਰੀਸ਼ ਬਾਂਸਲ ਸਨ।ਕਲੱਬ ਵੱਲੋਂ ਇਸ ਮੌਕੇ ਇਕ ਰੰਗਾਰੰਗ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।ਜਿਸ ਵਿਚ ਹਾਸਰਸ ਕਲਾਕਾਰ ਧੀਰਜ ਕੁਮਾਰ, ਕਵਲਜੀਤ ਸਿੰਘ, ਸਾਹਿਬ ਸਿੰਘ, ਕਰਮਜੀਤ ਸੰਧੂ ਅਤੇ ਪਰਮਵੀਰ ਸ਼ੁਰਲੀ ਨੇ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ।ਪੰਜਾਬੀ ਮਾਂ-ਬੋਲੀ ਦੀ ਗੀਤਾਂ ਨਾਲ ਸੇਵਾ ਕਰਨ ਵਾਲੇ ਕਲਾਕਾਰਾਂ ਹਰਸਿਮਰਨਜੋਤ ਕੌਰ, ਡੀ.ਹਾਰਪ, ਜਗਦੀਪ ਬਾਊ, ਗਗਨ ਸ਼ਰਮਾ ਅਤੇ ਹਰਵਰ ਗਿਲ ਨੇ ਆਪਣੇ ਗੀਤਾਂ ਨਾਲ ਸਮਾਂ ਬੰਨਿਆਂ।ਪੰਜਾਬ ਦੀ ਸ਼ਾਨ ਅਤੇ ਵਾਇਸ ਆਫ ਪੰਜਾਬ ਛੋਟਾ ਚੈਂਪ ਦੀ ਫਾਇਨਲਿਸਟ ਖਿਯਾਤੀ ਮਹਿਰਾ ਨੂੰ ਉਸ ਦੀ ਪਹਿਲੀ ਬਾਲੀਵੁਡ ਫਿਲਮ ਸਰਬਜੀਤ ਦੇ ਆਸਕਰ ਐਵਾਰਡ ਵਿਚ ਪਹੁੰਚਣ ‘ਤੇ ਸਪੈਸ਼ਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇੰਗਲੈਂਡ ਤੋਂ ਆਏ ਸਪੈਸ਼ਲ ਰਿਟਾਇਰਡ ਜੱਜ ਹਰਭਜਨ ਸਿੰਘ ਪੋਤੀਵਾਲ ਨੂੰ ਵੀ ਸਮਾਜ ਵਿਚ ਉਹਨਾਂ ਦੀ ਦੇਣ ਦੇ ਮੱਦੇਨਜਰ ਐਵਾਰਡ ਦਿਤਾ ਗਿਆ।ਈਡੀਅਟ ਕਲੱਬ ਵੱਲੋਂ ਹਰਸਿਮਰਨਜੋਤ ਕੌਰ ਨੂੰ ਗਾਇਕੀ ਲਈ, ਰਾਜਬੀਰ ਕੌਰ ਨੂੰ ਇੰਟਰ ਯੂਨੀਵਰਸਿਟੀ ਹਾਕੀ ਵਿਚ ਗੋਲਡ ਮੈਡਲ ਜਿੱਤਣ ਲਈ, ਏਕਤਾ ਵੋਹਰਾ ਨੂੰ ਸਿਆਸਤ ਵਿਚ ਆਪਣੀ ਵਧੀਆ ਜਗਾ ਬਣਾਉਣ ਲਈ ਅਤੇ ਕਿਰਨ ਵਿਗ ਨੂੰ ਸਮਾਜ ਸੇਵਾ ਲਈ ਸਨਮਾਨਿਤ ਕੀਤਾ ਗਿਆ।ਮੈਡਮ ਨਵਰੀਤ ਕੌਰ ਪੀ.ਸੀ.ਐਸ ਅਤੇ ਮੈਡਮ ਗਿਰੀਸ਼ ਬਾਂਸਲ ਐਡੀਸ਼ਨਲ ਸੀ.ਜੇ.ਐਮ ਨੂੰ ਵੀ ਇਸ ਮੌਕੇ ਕਲੱਬ ਵੱਲੋਂ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਫਿਲਮੀ ਕਲਾਕਾਰ ਅਰਵਿੰਦਰ ਭੱਟੀ, ਪ੍ਰਿਸੀਪਲ ਮੰਗਲ ਸਿੰਘ, ਰਜਿੰਦਰ ਸਹਿਦੇਵ ਸ਼ਿਵ ਸੈਨਾ, ਡਾ. ਰਕੇਸ਼ ਕੁਮਾਰ, ਬਿਕਰਮਜੀਤ ਬਿੱਕਾ, ਸੁਨੀਲ ਕੁਮਾਰ, ਜਗਤਾਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply