Tuesday, July 21, 2026

ਇਟਲੀ ਦੇ ਰਾਜਦੂਤ ਲੋਰੈਂਸੋ ਅਨੋਜੋਲਿਨੀ ਨੇ ਸ੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 18 ਜਨਵਰੀ (ਜਗਦੀਪ ਸਿੰਘ ਸੱਗੂ)- ਇਟਲੀ ਦੇ ਅੰਬੇਸਟਰ ਅੱਜ ਕੱਲ ਭਾਰਤ ਦੇ ਦੌਰੇ ਤੇ ਹਨ ਉਹਨਾਂ ਨੇ ਭਾਰਤ ਦੇ ਦੌਰੇ ਦੁਰਾਨ ਅੰਮ੍ਰਿਤਸਰ ਸ਼੍ਰੀ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਅੱਜ  ਇਟਲੀ ਦੇ ਅਬੇਸਟਰ ਲੋਰੈਂਸੋ ਅਨੋਜੋਲਿਨੀ  ਤੇ ਉਹਨਾਂ ਦੀ ਸੈਕਟਰੀ ਫਰੈਂਚੇਸਕਾ ਤੰਦੋਲਾ ਨੇ ਮੱਥਾ ਟੇਕਿਆ।

PPN1801201714

ਇੰਡੀਅਨ ਸਿੱਖ ਕਮਿਊਨਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਦੱਸਿਆ ਕੇ ਸਾਡੀ ਪੁਰਜ਼ੋਰ ਮੰਗ ਤੇ ਅਸੀਂ ਇਹਨਾਂ ਨੂੰ ਭਾਰਤ ਦੇ ਵੱਖ ਵੱਖ ਥਾਵਾਂ ਤੇ ਲੈ ਕੇ ਆਏ ਹਾ ਤੇ ਇਹਨਾਂ ਨੂੰ ਭਾਰਤ ਦੇ ਕਲਚਰ ਬਾਰੇ ਵੀ ਜਾਣੂ ਕਰਵਾਇਆ ਹੈ।ਇਸ ਦੁਰਾਨ ਅਸੀਂ ਅੱਜ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਹਾ।ਸਾਡੇ ਇਸ ਪਹਿਰਾਵੇ, ਖਾਣ ਪੀਣ, ਤੇ ਕਲਚਰ ਨੂੰ ਵੇਖਦੇ ਹੋਏ  ਅਬੇਸਟਰ ਲੋਰੈਂਸੋ ਅਨੋਜੋਲਿਨੀ  ਨੇ ਇਸ ਦੀ ਖੂਬ ਪ੍ਰਸੰਸ਼ਾ ਕੀਤੀ ਹੈ ।ਇਸ ਦੇ ਨਾਲ ਨਾਲ ਜਦ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਦੇ ਵਿਚ ਮੱਥਾ ਟੇਕਣ ਦੇ ਲਈ ਪ੍ਰਵੇਸ਼ ਕੀਤਾ ਤਾ ਉਹਨਾਂ ਨੂੰ ਅਸੀਂ ਸਿੱਖ ਧਰਮ ਦੇ ਬਾਰੇ ਤੇ ਸ਼੍ਰੀ ਹਰਿਮੰਦਰ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ।ਇੱਕ ਵਿਸ਼ੇਸ਼ ਮੁਲਾਕਾਤ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਵੀ ਕੀਤੀ ।ਮੁਲਾਕਾਤ ਦੇ ਦੁਰਾਨ ਇਟਲੀ ਵਿੱਚ ਰਹਿੰਦੇ ਸਿੱਖਾਂ ਤੇ ਪੰਜਾਬੀ ਭਾਰਤੀਆਂ ਨੂੰ ਵਧੇਰੇ ਸਹੂਲਤਾਂ ਦੇ ਬਾਰੇ ਵੀ ਚਰਚਾ ਕੀਤੀ ਗਈ।ਇਸ ਮੌਕੇ ਤੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ  ਅਬੇਸਟਰ, ਲੋਰੈਂਸੋ ਅਨੋਜੋਲਿਨੀ ਸੈਕਟਰੀ ਫਰੈਂਚੇਸਕਾ ਤੰਦੋਲਾ, ਇੰਡੀਅਨ ਸਿੱਖ ਕਮਿਊਨਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ, ਸੰਤ ਮਾਨ ਸਿੰਘ ਪਹੇਵੇ, ਐਡੀਸ਼ਨਲ ਸਕੱਤਰ ਵਿਜੈ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਹਨਾਂ ਆਏ ਹੋਏ ਮਹਿਮਾਨਾਂ ਨੂੰ ਸੂਚਨਾ ਕੇਂਦਰ ਦੇ ਅਧਿਕਾਰੀਆਂ ਗੁਰਬਚਨ ਸਿੰਘ, ਸਰਬਜੀਤ ਸਿੰਘ ਵੱਲੋਂ ਵੀ ਸਨਮਾਨਿਤ ਕੀਤਾ ਗਿਆ !

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply