ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਅੰਮ੍ਰਿਤਸਰ ਜਿਲ੍ਹੇ ਦੇ 02 ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਉਪ ਚੋਣ ਅਤੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਆਮ ਚੋਣਾਂ ਨੂੰ ਨਿਰਵਿਘਨ ਅਤੇ ਸ਼ਾਤਮਈ ਤਰੀਕੇ ਨਾਲ ਕਰਵਾਉਣ ਦੇ ਲਈ ਸਮੂਹ ਪ੍ਰਬੰਧ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋਂ ਮੁਕੰਮਲ ਕੀਤੇ ਜਾ ਰਹੇ ਹਨ।

ਇਸ ਦਾ ਪ੍ਰਗਟਾਵਾ ਕਰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਡਾ. ਬਸੰਤ ਗਰਗ ਨੇ ਦੱਸਿਆ ਕਿ ਚੋਣਾਂ ਦੇ ਕੰਮ ਦੀ ਨਿਗਰਾਨੀ ਲਈ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ 02 ਅੰਮ੍ਰਿਤਸਰ ਲੋਕ ਸਭਾ ਉਪ ਚੋਣ ਹਲਕੇ ਅਤੇ ਵਿਧਾਨ ਸਭਾ ਚੋਣ ਹਲਕਿਆਂ 11 ਅਜਨਾਲਾ ਅਤੇ 18 ਅੰਮ੍ਰਿਤਸਰ ਪੂਰਬੀ ਲਈ ਐਨ.ਬੀ.ਐਸ.ਰਾਜਪੂਤ, ਆਈ.ਏ.ਐਸ.ਜੀ ਨੂੰ ਜਨਰਲ ਚੋਣ ਅਬਜ਼ਰਵਰ ਨਿਯੁੱਕਤ ਕੀਤਾ ਹੈ। ਜੋ ਕਿ ਸਰਕਟ ਹਾਊਸ, ਅੰਮ੍ਰਿਤਸਰ ਵਿਖੇ ਠਹਿਰੇ ਹਨ, ਉਹਨਾ ਨੂੰ (ਮੋਬਾਇਲ ਨੰਬਰ 75298-35117) ਅਤੇ ਰੋਜਾਨਾ ਸ਼ਾਮ 03-00 ਵਜੇ ਤੋਂ 05-00 ਵਜੇ ਤੱਕ ਸਰਕਟ ਹਾਊਸ, ਅੰਮ੍ਰਿਤਸਰ ਦੇ ਕਮਰਾ ਨੰਬਰ 2 ਵਿਖੇ ਨਿੱਜੀ ਪੱਧਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗਰਗ ਨੇ ਦੱਸਿਆ ਕਿ 16-ਅੰਮ੍ਰਿਤਸਰ ਪੱਛਮੀ (ਅ.ਜ), 20-ਅਟਾਰੀ (ਅ.ਜ.) ਲਈ ਅਲੋਕ ਅਵਸਥੀ, ਆਈ.ਏ.ਐਸ., (ਮੋਬਾਇਲ ਨੰਬਰ 94647-04779) ਪਿੰਪਟੀ ਗੈਸਟ ਹਾਊਸ ਅੰਮ੍ਰਿਤਸਰ ਵਿਖੇ ਠਹਿਰੇ ਹਨ। 17-ਅੰਮ੍ਰਿਤਸਰ ਕੇਂਦਰੀ ਅਤੇ 19-ਅੰਮ੍ਰਿਤਸਰ ਦੱਖਣੀ ਲਈ ਡੀ. ਆਨੰਦਨ, ਆਈ.ਏ.ਐਸ. (ਮੋਬਾਇਲ ਨੰਬਰ 75298-35118) ਅਤੇ 12-ਰਾਜਾ ਸਾਂਸੀ ਅਤੇ 15-ਅੰਮ੍ਰਿਤਸਰ ਉੱਤਰੀ ਲਈ ਦਵੇਸ਼ ਸਹੇਰਾ, ਆਈ.ਏ.ਐਸ. (ਮੋਬਾਇਲ ਨੰਬਰ 75298-35219) ਜਨਰਲ ਚੋਣ ਨਿਯੁਕਤ ਕੀਤੇ ਗਏ ਹਨ ਜੋ ਕਿ ਸਰਕਟ ਹਾਊਸ, ਅੰਮ੍ਰਿਤਸਰ ਵਿਖੇ ਕਮਰਾ ਨੰਬਰ 3 ਅਤੇ 5 ਵਿੱਚ ਠਹਿਰੇ ਹਨ। ਉਹਨਾ ਅੱਗੇ ਦੱਸਿਆ ਕਿ 13-ਮਜੀਠਾ ਵਿਧਾਨ ਸਭਾ ਚੋਣ ਹਲਕੇ ਲਈ ਰਾਧੇ ਸ਼ਾਮ ਮਿਸ਼ਰਾ, ਆਈ.ਏ.ਐਸ. (ਮੋਬਾਇਲ ਨੰਬਰ 75298-35120) ਅਤੇ 14-ਜੰਡਿਆਲਾ (ਅ.ਜ.), 25-ਬਾਬਾ ਬਕਾਲਾ (ਅ.ਜ.) ਲਈ ਰਾਮ ਕੇਵਲ, ਆਈ.ਏ.ਐਸ. (ਮੋਬਾਇਲ ਨੰਬਰ 75298-35121) ਨੂੰ ਚੋਣ ਅਬਜਰਵਰ ਨਿਯੁਕਤ ਕੀਤਾ ਗਿਆ ਹੈ। ਇਹ ਦੋਵੇਂ ਅਬਜਰਵਰ ਪਿੰਮਟੀ ਗੈਸਟ ਹਾਊਸ, ਅੰਮ੍ਰਿਤਸਰ ਵਿਖੇ ਠਹਿਰੇ ਹਨ। ਚੋਣ ਲੜ ਰਹੇ ਉਮੀਦਵਾਰਾਂ ਦੇ ਖਰਚੇ ਦੀ ਨਿਗਰਾਨੀ ਲਈ ਭਾਰਤ ਚੋਣ ਕਮਿਸ਼ਨ ਵੱਲੋਂ 5 ਖਰਚਾ ਚੋੋਣ ਅਬਜ਼ਰਵਰ ਅਤੇ ਪੁਲਿਸ ਦੇ ਕੰਮ ਦੀ ਨਿਗਰਾਨੀ ਲਈ ਰਾਘਵਿੰਦਰਾ ਸਹਾਸਾ, ਸੀਨੀਅਰ ਆਈ.ਪੀ. ਐਸ. ਅਫ਼ਸਰ ਨੂੰ ਪੁਲਿਸ ਚੋਣ ਅਬਜਰਵਰ ਨਿਯੁੱਕਤ ਕੀਤਾ ਗਿਆ ਹੈ।
Punjab Post Daily Online Newspaper & Print Media