
ਫਾਜ਼ਿਲਕਾ 12 ਜੂਨ ( ਵਿਨੀਤ ਅਰੋੜਾ ) – ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਸਮੂਹ ਕੈਮਿਸਟਾਂ ਨੇ ਆਪਣਾ ਕੰਮਕਾਰ ਬੰਦ ਰੱਖ ਕੇ ਹੜਤਾਲ ਕੀਤੀ। ਇਸ ਮੌਕੇ ਸ਼ਹਿਰ ਵਿਚ ਰੋਸ ਮਾਰਚ ਕੱਢਦੇ ਹੋਏ ਜ਼ਿਲਾ ਸਿਹਤ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਜਾਣਕਾਰੀ ਦਿੰਦਿਆਂ ਕੈਮਿਸਟ ਐਸਸੀਏਸ਼ਨ ਦੇ ਜ਼ਿਲਾ ਜਨਰਲ ਸਕੱਤਰ ਅਤੇ ਸਥਾਨਕ ਸ਼ਾਖਾ ਦੇ ਪ੍ਰਧਾਨ ਸੰਦੀਪ ਭੂਸਰੀ ਨੇ ਦੱਸਿਆ ਕਿ ਪਿੱਛਲੇ ਦਿਨੀਂ ਰਾਜ ਸਰਕਾਰ ਵੱਲੋਂ ਡਰੱਗ ਇੰਸਪੈਕਟਰਾਂ ਨੂੰ ਬਿਨਾਂ ਪੁਲਸ ਨੂੰ ਮੈਡੀਕਲ ਦੁਕਾਨਾਂ ਤੇ ਛਾਪੇਮਾਰੀ ਕਰਨ ਦੇ ਅਧਿਕਾਰੀ ਦਿੱਤੇ ਹਨ ਜਿਹੜੇ ਕਿ ਪੂਰੀ ਤਰਾਂ ਗਲਤ ਫੈਸਲਾ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਇਹ ਫੈਸਲਾ ਪੂਰੀ ਤਰਾਂ ਵਾਪਸ ਲੈਣਾ ਚਾਹੀਦਾ ਹੈ। ਨਹੀਂ ਤਾਂ ਯੂਨੀਅਨ ਆਉਣ ਵਾਲੇ ਸਮੇਂ ਵਿਚ ਸੂਬਾ ਪੱਧਰ ਤੇ ਸਰਕਾਰ ਦੇ ਵਿਰੁੱਧ ਕਰੜਾ ਸੰਘਰਸ਼ ਕਰੇਗੀ। ਇਸ ਤੋਂ ਪਹਿਲਾਂ ਸਮੂਹ ਮੈਡੀਕਲ ਸੰਚਾਲਕ ਲਾਲਾ ਸੁਨਾਮ ਰਾਏ ਕੇਂਦਰ ਵਿਚ ਇੱਕਠੇ ਹੋਏ। ਜਿੱਥੋਂ ਉਹ ਜਲੂਸ ਦੇ ਰੂਪ ਵਿਚ ਨਿਕਲੇ। ਜਿੰਨਾਂ ਨੇ ਸਾਰੇ ਬਾਜਾਰਾਂ ਵਿਚ ਰੋਸ ਪ੍ਰਦਰਸ਼ਨ ਕੀਤਾ। ਜ਼ਿਲਾ ਸਿਹਤ ਅਧਿਕਾਰੀ ਡਾ. ਐਸ ਕੇ ਪ੍ਰਣਾਮੀ ਨੂੰ ਐਸੋਸੀਏਸ਼ਨ ਦਾ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਬਾਅਦ ਬਜਾਰਾਂ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕੇਕੇ ਗਰੋਵਰ, ਤਿਲਕ ਰਾਜ, ਬਿੱਟੂ ਧੂੜੀਆ, ਸੋਨੂੰ ਬੱਰਤਾ, ਬੱਬਲ ਰਾਜਦੇਵ, ਕ੍ਰਾਂਤੀ ਝਾਂਬ, ਸੰਜੀਵ ਝਾਂਬ, ਸੁਬੋਧ ਨਾਗਪਾਲ, ਪ੍ਰਫੁੱਲ ਨਾਗਪਾਲ, ਅਸ਼ੋਕ ਕਾਮਰਾ, ਰਾਜਨ ਜੁਨੇਜਾ, ਸੁਭਾਸ਼ ਜਲਾਲਾਬਾਦ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media