
ਜੰਡਿਆਲਾ ਗੁਰੂ, 12 ਜੂਨ (ਹਰਿੰਦਰਪਾਲ ਸਿੰਘ) – ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਬੀਤੇ ਕੱਲ ਜੰਡਿਆਲਾ ਪੁਲਿਸ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਜਿਸ ਵਿਚ ਜੰਡਿਆਲਾ ਗੁਰੂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਨਸ਼ੇ ਦੇ ਆਦੀ ਗੁਰਿੰਦਰਪਾਲ ਸਿੰਘ ਭੋਲਾ ਪੁੱਤਰ ਅਮਰੀਕ ਸਿੰਘ ਕੋਮ ਜੱਟ ਵਾਸੀ ਜਾਣੀਆਂ ਨੂੰ 245 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਲਿਆ।ਇਸ ਤੋਂ ਇਲਾਵਾ ਜਗਤਾਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਭਲੋਜਲਾ ਜਿਲਾ ਤਰਨਤਾਰਨ ਨੂੰ ੫ ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ। ਦੋਹਾਂ ਦੋਸ਼ੀਆਂ ਖਿਲਾਫ ਐਨ. ਡੀ.ਪੀ. ਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ।
Punjab Post Daily Online Newspaper & Print Media