Sunday, August 23, 2026

ਸ਼ਹੀਦ ਬਲਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਾਬੂਆਦਾ ਵਿਚ ਕਰਾਟੇ ਟ੍ਰੇਨਿੰਗ ਸੰਪਨ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)- ਸ਼ਹੀਦ ਬਲਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਾਬੂਆਣਾ ਵਿਚ 9ਵੀਂ ਅਤੇ 10ਵੀਂ ਜਮਾਤ ਵਿਚ ਪੜ੍ਹ ਰਹੀਆਂ ਲੜਕੀਆਂ ਨੂੰ 45 ਦਿਨਾਂ ਦੇ ਲਈ ਕੋਚ ਗੁਰਵਿੰਦਰ ਸਿੰਘ ਵੱਲੋਂ ਕਰਾਟੇ ਦੀ ਟ੍ਰੇਨਿੰਗ ਦਿੱਤੀ ਗਈ।ਅੱਜ ਇਸ ਟ੍ਰੇਨਿੰਗ ਦੇ ਖ਼ਤਮ ਹੋਣ ਤੇ ਮੁਕਾਬਲੇ ਕਰਵਾਏ ਗਏ।

PPN1801201721

ਜਿਨ੍ਹਾਂ ਵਿਚ ਪਹਿਲਾ ਸਥਾਨ ਅੰਜੂ ਬਾਲਾ, ਦੂਸਰਾ ਸਥਾਨ ਕਵਿਤਾ ਜੋਕਿ ਦੋਵ੍ਹੇਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ ਅਤੇ ਤੀਸਰਾ ਸਥਾਨ ਦੀਪੂ ਰਾਣੀ 9ਵੀਂ ਜਮਾਤ ਨੇ ਪ੍ਰਾਪਤ ਕੀਤਾ। ਇਨ੍ਹਾਂ ਸਾਰਿਆਂ ਨੂੰ ਪ੍ਰਿੰਸੀਪਲ ਸਤੀਸ਼ ਸ਼ਰਮਾ ਵੱਲੋਂ ਨਗਦ ਰਕਮ ਕ੍ਰਮਵਾਰ 800, 500 ਅਤੇ 300 ਰੁਪਏ ਦੇ ਕੇ ਅਤੇ ਮੈਡਲ ਪਹਿਨਾਕੇ ਸਨਮਾਨਿਤ ਕੀਤਾ ਗਿਆ। ਕਰਾਟੇ ਟ੍ਰਨਿੰਗ ਵਿਚ ਸ਼ਾਮਲ ਹੋਣ ਵਾਲੇ ਸਾਰਿਆਂ ਬੱਚਿਆ ਨੂੰ ਰਿਫ੍ਰਰੈਸ਼ਮੈਂਟ ਵੰਡੀ ਗਈ। ਇਸ ਮੌਕੇ ਲੈਕਚਰਾਰ ਰੂਚੀ, ਲੈਕਚਰਾਰ ਅਸ਼ੋਕ ਮਦਾਨ, ਸਕੂਲ ਸਟਾਫ਼ ਅਤੇ ਚੇਅਰਮੈਨ ਪਵਨ ਕੁਮਾਰ ਪਿੰਡ ਸਾਬੂਆਣਾ, ਪ੍ਰਿੰਸੀਪਲ ਸਤੀਸ਼ ਸ਼ਰਮਾ ਹਾਜ਼ਰ ਸਨ। ਸਮਾਗਮ ਨੂੰ ਵਿਜੈ ਕੁਮਾਰ ਆਰਟ ਐਂਡ ਕ੍ਰਾਫਟ ਅਧਿਆਪਕ ਵੱਲੋਂ ਚਲਾਇਆ ਗਿਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply