Friday, September 11, 2026

ਬੀ.ਐਸ.ਐਫ ਦੀ 129ਵੀਂ ਬਟਾਲੀਅਨ ਨੇ ਮਨਾਇਆ 23ਵਾਂ ਸਥਾਪਨਾ ਦਿਵਸ

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ) –  ਬੀਐਸਐਫ ਦੀ 129ਵੀਂ ਬਟਾਲੀਅਨ ਵੱਲੋਂ ਰਾਮਪੁਰਾ ਹੈਡਕਵਾਟਰ ਵਿਚ ਆਪਣਾ 23ਵਾਂ ਸਥਾਪਨਾ ਦਿਵਸ ਮਨਾਇਆ ਗਿਆ।

PPN1801201724

ਕਮਾਂਡੈਂਟ ਅਜੈ ਕੁਮਾਰ, 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਐਚ.ਐਸ ਸੋਹੀ ਤੋਂ ਇਲਾਵਾ ਬੀਐਸਐਫ ਦੇ ਹੋਰ ਅਧਿਕਾਰੀ ਹਾਜ਼ਰ ਸਨ।ਜਾਣਕਾਰੀ ਦਿੰਦੇ ਹੋਏ ਡਿਪਟੀ ਕਮਾਂਡੈਂਟ ਰਕੇਸ਼ ਠਾਕੁਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਵਿਚ ਪ੍ਰੋਗਰਾਮ ਪੇਸ਼ ਕੀਤਾ ਗਿਆ।ਚੰਡੀਗੜ੍ਹ ਤੋਂ ਵਿਸ਼ੇਸ਼ ਰੂਪ ਨਾਲ ਆਏ ਕਲਾਕਾਰਾਂ ਸੁਮਿਤ ਬੋਹਰਨ ਅਤੇ ਅਜੈ, ਸਾਹਿਲ ਨੇ ਪ੍ਰੋਗਰਾਮ ਪੇਸ਼ ਕੀਤਾ।ਪੰਜਾਬੀ ਭੰਗੜਾ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਬੀ.ਐਸ.ਐਫ ਦੇ ਹੈਡਕਵਾਟਰ ਨੂੰ ਰੰਗ ਬਿਰੰਗੀਆਂ ਲਾਇਟਾਂ ਨਾਲ ਸਜਾਇਆ ਗਿਆ ਉਥੇ ਹੀ ਸਰਹੱਦੀ ਚੌਕੀਆਂ ਤੇ ਵੀ ਸਥਾਪਨਾ ਦਿਵਸ ਦੇ ਪ੍ਰੋਗਰਾਮ ਕੀਤੇ ਗਏ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply