ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆ)- ਅੰਤਰਰਾਸ਼ਟਰੀ ਬੈਲਟ ਖਿਡਾਰੀ ਤੇ ਕੋਚ ਰੂਬੀ ਮਲਹੋਤਰਾ ਨੂੰ ਐਮਚਿਓੂਰ ਬੈਲਟ ਰੈਸਲਿੰਗ ਫੈਡਰੇ
ਇਸ ਸੰਬੰਧ ਵਿੱਚ ਐਮਚਿਓੂਰ ਬੈਲਟ ਰੈਸਲਿੰਗ ਫੈਡਰੇਸ਼ਨ ਆਫ ਇੰਡੀਆਂ ਦੇ ਵੱਲੋਂ ਜੁਆਇੰਟ ਸੈਕਟਰੀ ਇੰਡੀਅਨ ਓੁਲੰਪਿਕ ਐਸੋਸੀਏਸ਼ਨ ਡਾ. ਐਸ.ਐਮ ਬਾਲੀ ਦੀ ਅਗਵਾਈ ਦੇ ਵਿੱਚ ਪਲੇਠੀ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸ਼ੰਮੀ ਰਾਣਾ ਸੈਕਟਰੀ ਜਨਰਲ ਏਸ਼ੀਅਨ ਬੈਲਟ ਰੈਸਲਿੰਗ ਫੈਡਰੇਸ਼ਨ ਸਾਊਥ ਕੋਰੀਆ, ਤਰਸੇਮ ਸ਼ਰਮਾ, ਸੈਕਟਰੀ ਜਨਰਲ ਐਮਚਿਓੁਰ ਫੈਡਰੇਸ਼ਨ ਆਫ ਇੰਡੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਦਰਜ ਕਰਵਾਈ ਇਸ ਦੌਰਾਨ ਦਿੱਲੀ, ਪੰਜਾਬ, ਤੇਲੰਗਨਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਆਸਾਮ, ਪੁਡੂਚੇਰੀ, ਹਰਿਆਣਾ ਮਹਾਰਾਸ਼ਟਰੀ ਅਤੇ ਜੰਮੂ ਕਸ਼ਮੀਰ ਤੋਂ ਫੈਡਰੇਸ਼ਨ ਦੇ ਸਰਗਰਮ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਹਾਜ਼ਰੀ ਭਰੀ। ਜਿਸ ਦੌਰਾਨ ਰੂਬੀ ਮਲਹੋਤਰਾ ਨੂੰ ਪੰਜਾਬ ਮਹਿਲਾ ਐਮਚਿਓੁਰ ਬੇਲਟ ਰੈਸਲਿੰਗ ਦੀ ਚੇਅਰ ਪਰਸਨ ਤੇ ਅਮਨ ਸ਼ਰਮਾ ਨੂੰ ਸੀਨੀਅਰ ਪ੍ਰੈਜੀਡੈਂਟ ਦੇ ਅਹੁੱਦੇ ਦੇ ਕੇ ਨਵਾਜਿਆ ਗਿਆ।
ਨਵਨਿਯੁਕਤ ਚੇਅਰਪਰਸਨ ਰੂਬੀ ਮਲਹੋਤਰਾ ਨੇ ਕਿਹਾ ਫੈਡਰੇਸ਼ਨ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਬੈਲਟ ਰੈਸਲਿੰਗ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਤੇਜ਼ੀ ਲਿਆ ਕੇ ਇਸ ਨੂੰ ਸਕੂਲਾਂ, ਕਾਲਜਾਂ ਤੇ ਅਨਜਾਣ ਖੇਤਰਾਂ ਦੇ ਵਿੱਚ ਪ੍ਰਫੁਲਿੱਤ ਤੇ ਉਤਸ਼ਾਹਿਤ ਕਰਨਗੇ।ਉਨ੍ਹਾਂ ਕਿਹਾ ਕਿ ਉਹ ਬੈਲਟ ਰੈਸਲਿੰਗ ਖੇਡ ਖੇਤਰ ਦੇ ਉੱਚ ਮੁਕਾਮ ਨੂੰ ਹਾਸਲ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਖਵਾਹਿਸ਼ ਹੈ ਕਿ ਪੰਜਾਬ ਦੀ ਹਰੇਕ ਧੀ ਇਸ ਖੇਡ ਤੋਂ ਜਾਨੀ ਜਾਣ ਹੋਵੇ। ਇਸ ਮੌਕੇ ਰੋਹਿਤ ਕਸ਼ਯੱਪ ਦਿੱਲੀ, ਗਨੇਸ਼ ਰਵੀ ਕੁਮਾਰ ਤੇਲੰਗਨਾ, ਜਿੱਤਨ ਦੱਤਾ ਆਸਾਮ, ਵੰਦਨਾ ਮਹਾਰਾਸ਼ਟਰ, ਜੋਤੀ ਕੰਨਨ ਪੁਡੂਚੇਰੀ, ਡਾ. ਅਵੀਨਾਸ਼ ਕੁਮਾਰ ਉੜੀਸਾ, ਆਦਿੱਤਿਆ ਛੱਤੀਸ਼ਗੜ੍ਹ, ਡਿਪਟੀ ਰਾਮ ਹਰਿਆਣਾ, ਸੁਰੇਸ਼ ਕੁਮਾਰ, ਅਕਸ਼ਿਤ ਘਈ ਅਤੇ ਸੁਭਾਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।