Tuesday, August 11, 2026

ਐਕਸੀਡੈਂਟ `ਚ ਸਕੂਲ ਦੀ ਅਧਿਆਪਕਾ ਜ਼ਖਮੀ

ਧੂਰੀ, 19 ਜਨਵਰੀ (ਪ੍ਰਵੀਨ ਗਰਗ) – ਸਥਾਨਕ ਬੇਨੜਾ ਵਿਖੇ ਲੱਗੇ ਟੋਲ ਪਲਾਜਾ ਦੇ ਕੋਲ ਬਸੰਤ ਵੈਲੀ ਸਕੂਲ ਲੱਡਾ ਦੀ ਅਧਿਆਪਕਾ ਵਿਪਨ ਅਮਨ ਪਤਨੀ ਗੁਰਮੀਤ ਸਿੰਘ ਵਾਸੀ ਧੂਰੀ ਦਾ ਐਕਸੀਡੈਂਟ ਹੋਣ ਨਾਲ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

PPN1901201706

ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕਾ ਤਕਰੀਬਨ 4.30 ਵਜੇ ਬੱਸ ਲੈਣ ਲਈ ਜਾ ਰਹੀ ਸੀ ਤਾਂ ਪਿੱਛੋ ਤੇਜ਼ ਰਫਤਾਰ ਨਾਲ ਆ ਰਹੀ ਚਿੱਟੇ ਰੰਗ ਦੀ ਸਵੀਫਟ ਗੱਡੀ ਨੰਬਰ ਪੀ.ਬੀ.10 ਈ .ਆਰ.1983 ਨੇ ਅਧਿਆਪਕਾ ਨੂੰ ਟੱਕਰ ਮਾਰੀ, ਜਿਸ ਨਾਲ ਉਹ ਗੱਡੀ ਦੇ ਮੂਹਰਲੇ ਸ਼ੀਸ਼ੇ ਤੇ ਜਾ ਡਿੱਗੀ।ਇਸ ਹਾਦਸੇ ਸਬੰਧੀ ਏ.ਐਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਸੰਗਰੂਰ ਤੋ ਆ ਰਹੀ ਗੱਡੀ ਸਮਰਾਲਾ ਨਿਵਾਸੀ ਦੀ ਸੀ, ਜਿਸ ਨਾਲ ਵਿਪਨ ਅਮਨ ਵਾਸੀ ਧੂਰੀ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੈ, ਜੋ ਬਿਆਨ ਦੇਣ ਦੇ ਕਾਬਿਲ ਨਹੀ ਹੈ ਅਤੇ ਸੱਟਾਂ ਜਿਆਦਾ ਲੱਗਣ ਕਰਕੇ ਉਹ ਡੀ.ਐਮ.ਸੀ ਲੁਧਿਆਣਾ ਵਿਖੇ ਦਾਖਲ ਹੈ।

Check Also

ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …

Leave a Reply