ਧੂਰੀ, 19 ਜਨਵਰੀ (ਪ੍ਰਵੀਨ ਗਰਗ)- ਵਿਧਾਨ ਸਭਾ ਹਲਕਾ ਧੂਰੀ ਤੋ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵੱਖ ਵੱਖ ਪਿੰਡਾ ਦਾ ਦੌਰਾ ਕੀਤਾ।

ਉਹਨਾਂ ਨੇ ਲੋਕਾ ਦੇ ਭਾਰੀ ਇੱਕਠ ਨੁੰ ਸਬੋਧਨ ਕਰਦੇ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਸਮੇਂ ਜ਼ੋ ਰਿਕਾਰਡ ਤੋੜ ਵਿਕਾਸ ਹੋਏ ਹਨ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਸੂੁਬੇ ਦੇ ਲੋਕ ਪੰਜਾਬ ਅੰਦਰ ਤੀਜੀ ਵਾਰ ਸਰਕਾਰ ਯਕੀਨੀ ਬਣਾਉਣਗੇ। ਉਹਨਾਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਹਮੇਸ਼ਾ ਵਿਕਾਸ ਦੇ ਮੁਦਿਆ ਦੀ ਗੱਲ ਕਰਦੀ ਹੈ ਅਤੇ ਵਿਕਾਸ ਦੇ ਮੁਦੇ ਨੂੰ ਅੱਗੇ ਰੱਖ ਇਸ ਵਾਰ ਚੋਣ ਲੜੇਗੀ। ਉਹਨਾਂ ਕਿਹਾ ਉਹਨਾਂ ਦੀ ਸਰਕਾਰ ਆਉਣ ਸਮੇਂ ਨੌਜਵਾਨਾ ਨੂੰ ਵੱਧ ਤੋਂ ਵੱਧ ਰੋਜਗਾਰ ਮੁਹੱਇਆ ਕਰਾਵੇਗੀ ਉਥੇ ਹੀ ਜ਼ੋ ਵਿਕਾਸ ਦੇ ਕੰਮ ਅਧੂਰੇ ਰਹਿ ਗਏ ਹਨ ਉਹਨਾਂ ਨੂੰ ਪਹਿਲ ਦੇ ਤੌਰ ਤੇ ਪੂਰਾ ਕਰਵਾਮਾਗੇ। ਧੂਰੀ ਸ਼ਹਿਰ ਅਤੇ ਪਿੰਡਾਂ ਦਾ ਚੌਅ ਪੱਖੀ ਵਿਕਾਸ ਹੋਵੇਗਾਂ।ਅੱਜ ਉਹਨਾਂ ਨੇ ਪਿੰਡ ਲੱਡਾ, ਢਢੋਗਲ, ਮੀਮਸਾਂ, ਧਾਂਦਰਾ, ਮੂਲੋਵਾਲ, ਅਲਾਲ, ਸੁਲਤਾਨਪੁਰ, ਰੰਗੀਆਂ, ਕਾਤਰੋਂ, ਭਸੋੜ ਆਦਿ ਪਿੰਡਾ ਦਾ ਦੌਰਾ ਕੀਤਾ।ਇਸ ਮੌਕੇ ਮਾਸਟਰ ਨਛੱਤਰ ਸਿੰਘ ਜਹਾਂਗੀਰ,ਭੁਪਿੰਦਰ ਸਿੰਘ ਭਲਵਾਨ, ਚੇਅਰਮੈਨ ਹਰਜੀਤ ਸਿੰਘ ਬਲਾਕ ਸੰਮਤੀ ਧੂਰੀ, ਗੁਰਵਿੰਦਰ ਸਿੰਘ ਗਿੱਲ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਮਨਵਿੰਦਰ ਸਿੰਘ ਬਿੱਨਰ ਜਿਲ੍ਹਾਂ ਜਰਨਲ ਸਕੱਤਰ ਅਕਾਲੀ ਦਲ,ਕਾਲਾ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਮਾਲਵਾ ਜ਼ੋਨ-2, ਸੁਖਵਿੰਦਰ ਸਿੰਘ ਈਸੀ, ਮਲਕੀਤ ਸਿੰਘ ਰਣੀਕੇ, ਚੇਅਰਮੈਨ ਹਰਜੀਤ ਸਿੰਘ ਬਲਾਕ ਸੰਮਤੀ ਧੂਰੀ ਆਦਿ ਹਾਜ਼ਰ ਸਨ।
Punjab Post Daily Online Newspaper & Print Media