ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ 2017 ਨੂੰ ਨਿਰੱਪਖ, ਅਜ਼ਾਦ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਅਬਜ਼ਰਵਰ ਆਪੋ-ਆਪਣੇ ਹਲਕਿਆਂ ਵਿਚ ਪਹੁੰਚ ਚੁੱਕੇ ਹਨ।

ਇਸ ਸਬੰਧੀ ਹਲਕਾ ਅਟਾਰੀ ਅਤੇ ਅੰਮ੍ਰਿਤਸਰ ਪੱਛਮੀ ਲਈ ਨਿਯੁੱਕਤ ਜਨਰਲ ਅਬਜ਼ਰਵਰ ਸ੍ਰੀ ਆਲੋਕ ਅਵਸਥੀ, ਜੋ ਕਿ ਛੱਤੀਸਗੜ੍ਹ ਕੇਡਰ ਦੇ ਸੀਨੀਅਰ ਆਈ. ਏ. ਐਸ ਅਧਿਕਾਰੀ ਹਨ, ਨੇ ਅੱਜ ਆਪਣੇ ਹਲਕਿਆਂ ਦਾ ਦੌਰਾ ਕੀਤਾ। ਉਹ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਦਾ ਕੰਮ ਵੇਖਣ ਵੀ ਦੋਵਾਂ ਰਿਟਨਿੰਗ ਅਧਿਕਾਰੀਆਂ ਦੇ ਦਫਤਰ ਪਹੁੰਚੇ ਅਤੇ ਕਾਗਜਾਂ ਦੀ ਹੋ ਰਹੀ ਪੜਤਾਲ ਨੂੰ ਵਾਚਿਆ।ਉਨਾਂ ਹਲਕੇ ਦੇ ਲੋਕਾਂ ਨੂੰ ਵੀ ਲੋਕਤੰਤਰ ਦੀ ਮਜ਼ਬੂਤੀ ਲਈ ਬਿਨਾਂ ਕਿਸੇ ਡਰ ਤੇ ਲਾਲਚ ਦੇ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਉਨਾਂ ਦੇ ਇਸ ਵੋਟ ਅਧਿਕਾਰ ਵਿਚ ਅੜਿਕਾ ਬਣਦਾ ਹੈ ਜਾਂ ਲਾਲਚ ਤੇ ਧਮਕੀ ਆਦਿ ਦੇਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਮੇਰੇ ਧਿਆਨ ਵਿਚ ਲਿਆਉਣ।
Punjab Post Daily Online Newspaper & Print Media