ਨਵੀਂ ਦਿੱਲੀ, 19 ਜਨਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਸਥਿਤ ਗੁਰਉਪਦੇਸ਼ ਪ੍ਰਿੰਟਰਜ਼ ਵਿੱਖੇ ਧਾਰਮਕ ਸ਼ਖਸੀਅਤਾਂ ਦੀ ਦੇਖ-ਰੇਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛੱਪ ਕੇ ਤਿਆਰ ਹੋ ਗਏ ਹਨ।

ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੱਪ ਕੇ ਤਿਆਰ ਹੋਏ ਸਰੂਪਾਂ ਵਿਚੋਂ ਪਹਿਲਾ ਸਰੂਪ ਅਰਦਾਸ ਉਪਰੰਤ ਡੇਰਾ ਕਾਰ ਸੇਵਾ ਲਈ ਬਾਬਾ ਪਿੰਦਰ ਸਿੰਘ ਨੂੰ ਸੌਂਪਿਆ ਗਿਆ।ਇਸ ਤੋਂ ਪਹਿਲਾਂ ਬਾਬਾ ਪਿੰਦਰ ਸਿੰਘ ਨੂੰ ਸਿਰਪਾਉ ਦੀ ਬਖਸ਼ਸ਼ ਕਰ ਸਨਮਾਨਤ ਕੀਤਾ ਗਿਆ।ਰਾਣਾ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਅਤੇ ਆਪਣੇ ਘਰਾਂ ਵਿੱਚ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਸੇਵਾ-ਸੰਭਾਲ ਕਰ ਸਕਣ ਦੀ ਸਮਰਥਾ ਦੇ ਅਧਾਰ ਤੇ ਗੁਰਦੁਆਰਾ ਕਮੇਟੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਾਪਤ ਕਰ ਸਕਦੀਆਂ ਹਨ।
Punjab Post Daily Online Newspaper & Print Media