Saturday, May 31, 2025
Breaking News

ਰਮੇਸ਼ ਨਗਰ ਹਲਕੇ ‘ਚ ਹੋਈ ਇਸਤ੍ਰੀ ਸਤਿਸੰਗ ਦੀ ਮੀਟਿੰਗ

PPN120609
ਨਵੀਂ ਦਿੱਲੀ, 12  ਜੂਨ (ਅੰਮ੍ਰਿਤ ਲਾਲ ਮੰਨਣ)- ਰਮੇਸ਼ ਨਗਰ ਵਾਰਡ ਨੰ. 23  ਦੀ ਗੁਰਦੁਆਰਾ ਸਿੰਘ ਸਭਾਵਾਂ ਦੀ ਇਸਤ੍ਰੀ ਸਤਿਸੰਗ ਸਭਾ ਦੀਆਂ ਇਕ ਮੀਟਿੰਗ ਸ. ਤਨਵੰਤ ਸਿੰਘ ਇਲਾਕਾ ਮੈਂਬਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਦੀ ਅਗਵਾਈ ਹੇਠ ਹੋਈ। ਜਿਸ ਵਿਚ ਇਲਾਕੇ ਦੀਆਂ ਹੋਰ  ਵੀ ਬਹੁਤ ਸਾਰੀਆਂ ਮਹਿਲਾਵਾਂ ਨੇ ਹਿੱਸਾ ਲਿਆ ਤੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਤਨਵੰਤ ਸਿੰਘ ਨੇ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਹਵਾਲਾਂ ਅਤੇ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿਚ ਚਲਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਮੇਂ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹੋਰ ਵਧੀਆ ਬਨਾਉਣ ਲਈ ਇਲਾਕੇ ਦੀਆਂ ਇਸਤ੍ਰੀ ਸਤਿਸੰਗ ਸਭਾ ਦੀਆਂ ਮਹਿਲਾਵਾ ਤੋਂ ਚੰਗੇ ਸੁਝਾਵ ਵੀ ਪ੍ਰਾਪਤ ਕੀਤੇ। ਇਸ ਸਭਾ ‘ਚ ਹਾਜ਼ਿਰ ਮਹਿਲਾਵਾਂ ਬੀਬੀ ਅਮਰਜੀਤ ਕੌਰ ਮਾਨਸਰੋਵਰ ਗਾਰਡਨ, ਬੀਬੀ ਸਵਰਣ ਕੌਰ, ਬੀਬੀ ਖੁਰਾਨਾ, ਇਸਤ੍ਰੀ ਸਤਿਸੰਗ ਸਭਾ ਰਮੇਸ਼ ਨਗਰ ਤੋਂ ਬੀਬੀ ਰਾਸ਼ੀ ਕੌਰ, ਬੀਬੀ ਪਰਮਜੀਤ ਕੌਰ. ਬੀਬੀ ਸੁਰਿੰਦਰ ਕੌਰ, ਬਲਜੀਤ ਕੌਰ ਭਾਟੀਆ, ਹਰਜੀਤ ਕੌਰ, ਸਰਬਜੀਤ ਕੌਰ, ਹਰਜੀਤ ਕੌਰ , ਪਰਮਿੰਦਰ ਕੌਰ ਸਿਆਨ, ਮਨਜੀਤ ਕੌਰ ਭਮਰਾ, ਸੁਰਜੀਤ ਕੌਰ, ਗੁਰਪ੍ਰੀਤ ਕੌਰ, ਗੁਰਮਿੰਦਰ ਕੌਰ ਤੇ ਕੁਲਵੰਤ ਕੌਰ ਸ਼ਾਮਿਲ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply