Monday, March 9, 2026

ਯਾਦਗਾਰੀ ਹੋ ਨਿਬੜਿਆ ਪਿੰਡ ਖੱਟਰਾਂ ਵਿਖੇ ਮਨਾਇਆ ਧੀਆਂ ਦੀ ਲੋਹੜੀ ਦਾ ਤਿਉਹਾਰ

PPN1901201725ਸ਼ਮਰਾਲਾ, 19 ਜਨਵਰੀ (ਬਲਬੀਰ ਬੱਬੀ)- ਕੋਹਿਨੂਰ ਵੈਲਫੇਅਰ ਐਡ ਸਪੋਰਟਸ ਕਲੱਬ ਖੱਟਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7ਵਾਂ ਧੀਆਂ ਦੀ ਲੋਹੜੀ ਅਤੇ ਸਭਿਆਚਾਰ ਪ੍ਰੋਗਰਾਮ ਜੋਗਿੰਦਰ ਸਿੰਘ ਕੇਨੈਡਾ ਅਤੇ ਪਰਮਜੀਤ ਸਿੰਘ ਰਾਈਆਂ ਦੀ ਯਾਦ ਨੂੰ ਸਪਰਪਿਤ ਕਰਵਾਇਆ ਗਿਆ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਇਸ ਸਾਲ ਪਿੰਡ ਦੀਆਂ 16 ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ ਉੱਥੇ ਹੀ ਬਾਬਾ ਹਸਤ ਲਾਲ ਸਕੂਲ ਮਾਦਪੁਰ, ਸਰਕਾਰੀ ਹਾਈ ਸਕੂਲ ਖੱਟਰਾਂ, ਸਰਕਾਰੀ ਪ੍ਰਾਇਮਰੀ ਸਕੂਲ ਖੱਟਰਾਂ, ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ, ਸੈਕਰਟ ਹਾਰਟ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਨੇ ਵੱਖ ਵੱਖ ਵੰਨਗੀਆਂ ਰਾਹੀਂ ਆਪਣੀ ਚੰਗੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਖੂਬ ਮਨਰੰਜਨ ਕੀਤਾ।ਇਸ ਸਾਲ ਜਿੱਥੇ ਇਲਾਕੇ ਦਾ ਮਾਣ ਐਵਾਰਡ ਮੈਡਮ ਸ਼ਿਖਾ ਸ਼ਰਮਾ (ਸਮਰਾਲਾ) ਬਲੱਡ ਬੈਂਕ ਸਿਵਲ ਹਸਪਤਾਲ ਲੁਧਿਆਣਾ, ਪਿੰਡ ਦਾ ਮਾਣ ਐਵਾਰਡ ਅਦਾਕਾਰ ਸੰਜੀਵ ਰਾਏ ਪਟਿਆਲਾ ਨੂੰ ਦਿੱਤਾ ਗਿਆ। ਪਿੰਡ ਦੇ ਸਟਾਰ ਪੁੱਤ ਦਾ ਐਵਾਰਡ ਲਖਦੀਪ ਸਿੰਘ ਭੰਗੂ ਅਤੇ ਪਿੰਡ ਦੀਆਂ ਸਟਾਰ ਧੀਆਂ ਦਾ ਐਵਾਰਡ ਹਰਮਨਿੰਦਰ ਕੌਰ ਅਤੇ ਚਰਨਪ੍ਰੀਤ ਕੌਰ ਨੇ ਆਪਣੀ ਝੋਲੀ ਪਵਾਇਆ। ਸਟੇਜ ਸਕੱਤਰ ਦੀ ਜਿੰਮੇਵਾਰੀ ਅੰਮ੍ਰਿਤਪਾਲ ਸਮਰਾਲਾ ਅਤੇ ਰਣਧੀਰ ਸਿੰਘ ਖੱਟਰਾਂ ਨੇ ਬਾਖੂਬੀ ਨਿਭਾਈ।
ਪ੍ਰੋਗਰਾਮ ਵਿੱਚ ਤਸਵਿੰਦਰ ਦੀਵਾਲਾ ਵੱਲੋਂ ਲਗਾਈ ਪੁਰਾਤਨ ਵਸਤੂਆਂ ਦੀ ਪ੍ਰਦਰਸ਼ਨੀ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਸਰਪੰਚ ਸੁਰਿੰਦਰਪਾਲ ਸਿੰਘ, ਪੰਚ ਜਗਦੀਸ਼ ਸਿੰਘ, ਪੰਚ ਕੁਲਵਿੰਦਰ ਸਿੰਘ, ਪੰਚ ਪਰਮਜੀਤ ਕੌਰ, ਨੰਬਰਦਾਰ ਜਗਜੀਤ ਸਿੰਘ, ਨੰਬਰਦਾਰ ਧਰਮਿੰਦਰ ਸਿੰਘ, ਸਾਬਕਾ ਪੰਚ ਪਰਮਜੀਤ ਸਿੰਘ, ਹਰਨੇਕ ਸਿੰਘ, ਸਾਬਕਾ ਪੰਚ ਅਜਮੇਰ ਸਿੰਘ, ਪ੍ਰਦੀਪ ਸਿੰਘ ਵਿਰਲ, ਦਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਜੋਤ ਸਿੰਘ, ਅਮਨਦੀਪ ਸਿੰਘ, ਹਰਮਨਦੀਪ ਸਿੰਘ, ਪਰਮਜੀਤ ਸਿੰਘ, ਗੁਰਜੋਤ ਸਿੰਘ, ਪਵਿੱਤਰ ਸਿੰਘ, ਹਨੀ ਸਿੰਘ, ਗਗਨਦੀਪ ਸਿੰਘ, ਦਿਲਵਰ ਖਾਨ, ਅਵਤਾਰ ਸਿੰਘ, ਕਰਮਜੀਤ ਸਿੰਘ ਆਦਿ ਦੇ ਵਿਸ਼ੇਸ਼ ਸਹਿਯੋਗ ਦਿੱਤਾ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply