ਸਮਰਾਲਾ, 19 ਜਨਵਰੀ (ਬਲਬੀਰ ਬੱਬੀ)- ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵਿੱਢੀ ਗਈ ਸਵੀਪ ਮੁਹਿੰਮ ਤਹਿਤ, ਚੋਣ ਰਜਿਸਟ੍ਰੇਸ਼ਨ ਅਸਫਰ-ਕਮ-ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਡਾ: ਨਿੱਧੀ ਕਲੋਤਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸਵੀਪ ਨੋਡਲ ਅਫਸਰ-ਕਮ-ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਦੀ ਅਗਵਾਈ ’ਚ ਪਿੰਡ ਅਜਲੌਦ ਅਤੇ ਬੰਬ ਵਿਖੇ ‘ਤੁਹਾਡੀ ਵੋਟ ਤੁਹਾਡੀ ਅਵਾਜ਼’ ਵਿਸ਼ੇ `ਤੇ ਨੁਕੜ ਨਾਟਕ ਖੇਡਿਆ ਗਿਆ।ਵੋਟਰਾਂ ਨੂੰ ਵਿਹਾਰਕ ਅਤੇ ਪ੍ਰਭਾਵ ਰਹਿਤ ਵੋਟਾਂ ਪਾਉਣ ਦਾ ਸੰਦੇਸ਼ ਦਿੰਦਾ, ਡਾ: ਸੁਖਪਾਲ ਕੌਰ ਲੈਕਚਰਾਰ ਪੰਜਾਬੀ ਦੁਆਰਾ ਤਿਆਰ ਕੀਤਾ ਇਹ ਨੁਕੜ ਨਾਟਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤਾ ਗਿਆ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media