
ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ)- ਵੱਖ-ਵੱਖ ਸਿਵਲ ਕੰਮਾਂ ਵਿੱਚ ਚੰਗੇ ਮਿਆਰ ਦੀ ਪ੍ਰਾਪਤੀ ਲਈ ਸਥਾਨਕ ਸਰਕਾਰ ਵਿਭਾਗ ਵੱਲੋਂ ਥਰਡ ਪਾਰਟੀ ਇੰਨਸਪੈਕਸ਼ਨ ਜ਼ਰੂਰੀ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਮਟੀਰੀਅਲ ਦੀ ਚੈਕਿੰਗ ਵੀ ਜ਼ਰੂਰੀ ਕੀਤੀ ਗਈ ਹੈ। ਵਿਭਾਗ ਦੇ ਨਿਰਦੇਸ਼ਾਂ ਤੇ ਚੁਣਿੰਦਾ ਅਫਸਰਾਂ ਦੀ ਇੱਕ ਟੀਮ ਨੂੰ ਵਿਸ਼ਵ ਪ੍ਰਸਿੱਧ ਸ੍ਰੀ ਰਾਮ ਇੰਸਟੀਚਿਊਟ ਲੈਬਾਰਟਰੀ, ਨਵੀਂ ਦਿੱਲੀ ਵਿਖੇ ਭੇਜਿਆ ਗਿਆ ਸੀ ਜਿੱਥੇ ਕਿ ਉਹ ਉੱਥੇ ਕੀਤੇ ਜਾਣ ਵਾਲੇ ਲੈਬਾਰਟਰੀ ਟੈਸਟਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਇਸ ਟੀਮ ਦੀ ਅਗਵਾਈ ਮਾਨਯੋਗ ਮੁੱਖ ਮੰਤਰੀ ਜੀ ਦੇ ਤਕਨੀਕੀ ਸਲਾਹਕਾਰ ਮੇਜਰ ਜਨਰਲ (ਰਿਟਾ:) ਸ੍ਰੀ ਵੀ.ਕੇ. ਭੱਟ ਵੱਲੋਂ ਕੀਤੀ ਗਈ ਅਤੇ ਸ੍ਰੀ ਰਾਮ ਇੰਸਟੀਚਿਊਟ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਵਿੱਚ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਐਗਜ਼ੀਕਿਊਸ਼ਨ ਸਟੇਜ਼ ਦੌਰਾਨ ਕੀਤੇ ਜਾਣ ਵਾਲੇ ਟੈਸਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਟੈਸਟਾਂ ਵਿੱਚ ਸੀਮਿੰਟ ਟੈਸਟਿੰਗ, ਸਟੀਲ ਟੈਸਟਿੰਗ, ਕੰਕਰੀਟ ਸਿਵਲ ਡਿਜਾਇਨ ਟੈਸਟ, ਸੀਮਿੰਟ ਪੇਵਰ ਬਲਾਕ ਟੈਸਟ, ਲੁੱਕ ਦੇ ਟੈਸਟ ਆਦਿ-ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤਕਨੀਕੀ ਸੰਸਥਾ ਦੀ ਵਧੀਆ ਕਾਰਗੁਜ਼ਾਰੀ ਅਤੇ ਸੈਂਪਲ ਚੈਕ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੁੰਦਿਆਂ ਸਥਾਨਕ ਸਰਕਾਰ ਵਿਭਾਗ ਵੱਲੋਂ ਸ੍ਰੀ ਰਾਮ ਇੰਸਟੀਚਿਊਟ ਨੂੰ ਪੰਜਾਬ ਵਿੱਚ ਸਾਰੇ ਮਿਊਂਸਿਪਲ ਇੰਜੀਨੀਅਰਾਂ ਨੂੰ ਸਿਖਲਾਈ ਦੇਣ ਲਈ ਇੱਕ ਦਿਨ ਦਾ ਸੰਮੇਲਨ ਕਰਨ ਦਾ ਸੱਦਾ ਦਿੱਤਾ ਗਿਆ। ਸੂਬੇ ਦੇ ਵਿਕਾਸ ਦੇ ਕੰਮਾਂ ਵਿੱਚ ਚੰਗਾ ਮਿਆਰ ਸਥਾਪਿਤ ਕਰਨ ਦੇ ਮੰਤਵ ਨਾਲ ਸਰਕਾਰ ਦਾ ਇਹ ਉਪਰਾਲਾ ਵਧੀਆ ਸਾਬਤ ਹੋਵੇਗਾ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media