ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਸਥਾਨਕ ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਦੇ ਚੋਣ ਦਫਤਰ ਦਾ ਉਦਘਾਟਨ ਲੋਕ ਸਭਾ ਅੰਮ੍ਰਿਤਸਰ ਦੀ ਜਿਮਨੀ ਚੋਣ ਲੜ ਰਹੇ ਸਾਬਕਾ ਕਾਂਗਰਸ ਦਿਹਾਤੀ ਪ੍ਰਧਾਨ ਵਗੁਰਜੀਤ ਸਿੰਘ ਔਜਲਾ ਵਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਤਰਨ ਤਾਰਨ ਰੋਡ ਸਥਿਤ ਇੱਕ ਪੈਲਸ ਵਿੱਚ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਲਈ ਸ੍ਰੀ ਸੁਖਨਮਨੀ ਸਾਹਿਬ ਦਾ ਪਾਠ ਕਰ ਕੇ ਪਰਟੀ ਉਮੀਦਵਾਰਾਂ ਦੀ ਚੜਦੀ ਕਲਾ ਤੇ ਜਿੱਤ ਦੀ ਅਰਦਾਸ ਕੀਤੀ ਗਈ ।ਜਿਸ ਉਪਰੰਤ ਗੁਰਜੀਤ ਔਜਲਾ ਨੇ ਇੰਦਰਬੀਰ ਸਿੰਘ ਬੁਲਾਰੀਆ ਨਾਲ ਮਿਲ ਕੇ ਚੋਣ ਦਫਤਰ ਦਾ ਉਦਘਾਟਨ ਕੀਤਾ।

ਇਸ ਉਪਰੰਤ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਗੁਰਜੀਤ ਔਜਲਾ ਨੇ ਕਿਹਾ ਕਿ ਇੰਦਰਬੀਰ ਸਿੰਘ ਇਕ ਮਿਹਨਤੀ ਆਗੂ ਹਨ, ਜਿੰਨਾਂ ਨੇ ਦਿਨ ਰਾਤ ਇੱਕ ਕਰਕੇ ਹਲਕੇ ਦੇ ਕੰਮ ਕਰਵਾਏ ਤੇ ਸਮਾਂ ਆਉਣ ’ਤੇ ਕੁਰਸੀ ਦੀ ਵੀ ਪਰਵਾਹ ਨਹੀਂ ਕੀਤੀ।ਉਨਾਂ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣ ਲਈ ਬਦਲਾਅ ਦੀ ਲੋੜ ਹੈ। ਉਨ੍ਹਾਂ ਅਕਾਲੀ ਦਲ ’ਤੇ ਵਰਦਿਆਂ ਕਿਹਾ ਕਿ ਅੱਜ ਅਕਾਲੀ ਦਲ ਦੇ ਆਗੂ ਤੇ ਵਰਕਰ ਹਰ ਵਪਾਰ ਵਿਚ ਆਪਣਾ ਹਿੱਸਾ ਰੱਖਣ ਦੀ ਮੰਗ ਕਰਦੇ ਹਨ। ਇਸ ਰਾਜ ਵਿਚ ਧੀਆਂ ਭੈਣਾਂ ਸੁਰਖਿਅਤ ਨਹੀ ਹਨ, ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। 10 ਸਾਲ ਵਿਚ ਪੰਜਾਬ ਵਿਚ ਸਿੱਖਿਆ ਦਾ ਮਿਆਰ ਡਿੱਗਾ ਹੈ।ਉਨਾਂ ਪੰਜਾਬ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨਾ ਫੜੇ ਜਾਣ ਲਈ ਸਿੱਧੇ ਤੌਰ ‘ਤੇ ਜਿੰਮੇਵਾਰ ਰਾਜ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ।

ਉਨ੍ਹਾਂ ਇੰਦਰਬੀਰ ਸਿੰਘ ਬੁਲਾਰੀਆ ਦੇ ਹੱਕ ਵਿਚ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਬੁਲਾਰੀਆ ਵਿਧਾਨ ਸਭਾ ਵਿਚ ਹਲਕੇ ਅਤੇ ਉਹ ਖੁੱਦ ਲੋਕ ਸਭਾ ਵਿਚ ਅੰਮ੍ਰਿਤਸਰ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨਗੇ।ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਵਿਚ ਕੋਈ ਵੀ ਸੁਰੱਖਿਅਤ ਨਹੀ ਹੈ।ਢੱਡਰੀਆਂ ਵਾਲੇ ਸੰਤਾਂ ਦੇ ਨੇੜਲੇ ਸਾਥੀ ਦਾ ਦਿਨ ਦਿਹਾੜੇ ਸ਼ਰੇਆਮ ਕਤਲ ਹੁੰਦਾ ਹੈ, ਨਾਮਧਾਰੀ ਮਾਤਾ ਚੰਦ ਕੋਰ ਦਾ ਕਤਲ, ਕ੍ਰਿਸ਼ਚਨ ਭਾਈਚਾਰੇ ਅਤੇ ਕੁਰਾਨ ਦੀ ਬੇਅਦਬੀ ਕਰਵਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ ਅਤੇ ਅਕਾਲੀਆਂ ਨੇ ਹਮੇਸ਼ਾਂ ਹੀ ਧਰਮ ’ਤੇ ਅਧਾਰਿਤ ਰਾਜਨੀਤੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਚਿੱਟੇ ਦਾ ਵਾਧਾ ਹੋਇਆ ਹੈ ਤੇ ਨੋਜਵਾਨ ਪੀੜੀ ਦੇ ਹੱਡਾਂ ਵਿਚ ਚਿੱਟਾ ਵਾੜ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਚੋਂ ਚਾਰ ਹਫਤਿਆਂ ਵਿੱਚ ਚਿੱਟੇ ਦਾ ਸਫਾਇਆ ਕਰਨ ਦਾ ਵਾਅਦਾ ਵੀ ਦੁਰਾਇਆ।ਇਸ ਮੌਕੇ ਕਾਂਗਰਸ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੌਰ ਸ਼ਰਮਾ, ਸਾਬਕਾ ਪ੍ਰਧਾਨ ਐਡਵੋਕੇਟਰਾਜੀਵ ਭਗਤ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਮਨਿੰਦਰ ਸਿੰਘ ਹੀਰਾ, ਇੰਦਰਜੀਤ ਸਿੰਘ ਪੰਡੋਰੀ, ਕੌਂਸਲਰ ਦਲਬੀਰ ਸਿੰਘ ਮੰਮਨਕੇ, ਸੁਰਜੀਤ ਸਿੰਘ ਮੰਮਨਕੇ, ਪ੍ਰਗਟ ਸਿੰਘ ਧੁੰਨਾ, ਸਾਬਾਕ ਕੌਸਲਰ ਸੁਰਜੀਤ ਸਿੰਘ ਸਹਿਜੜਾ, ਨਿਰਮਲ ਸਿੰਘ ਨਿਜ਼ਾਮਪੁਰਾ, ਜਸਬੀਰ ਸਿੰਘ ਨਿਜ਼ਾਮਪੁਰਾ, ਅਵਤਾਰ ਸਿੰਘ ਕੰਡਾ, ਕਰਨਬੀਰ ਸਿੰਘ ਬਾਊ, ਪ੍ਰਭ ਪੰਡੋਰੀ, ਮੋਤੀ ਸਾਗਰ, ਜੀਤ ਸਿਮਘ ਪਹਿਲਵਾਨ, ਸਵਰਨਜੀਤ ਸਿਮਘ ਧੰਨਾ, ਹਰਜਿੰਦਰ ਸਿੰਘ ਚੌਹਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਤੇ ਇਲਾਕਾ ਵਾਸੀ ਹਾਜਰ ਸਨ।
Punjab Post Daily Online Newspaper & Print Media