Tuesday, March 24, 2026

ਦਿੱਲੀ ਜਲ ਬੋਰਡ ਦੀ ਲਾਪਰਵਾਹੀ ਨਾਲ ਗੁਰਦੁਆਰਾ ਕੰਪਲੈਕਸ ਦੇ ਨੁਕਸਾਨ ਦਾ ਦਿੱਲੀ ਕਮੇਟੀ ਨੇ ਮੰਗਿਆ ਮੁਆਵਜ਼ਾ

ਨਵੀਂ ਦਿੱਲੀ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬਾਲਾ ਸਾਹਿਬ ਦੀ ਦੀਵਾਰ ਢਹਿਣ ਤੋਂ ਬਾਅਦ ਗੁਰਦੁਆਰਾ ਕੰਪਲੈਕਸ ਦੇ ਹੋਏ ਮਾਲੀ ਨੁਕਸਾਨ ਦੀ ਏਵਜ਼ ਵਿਚ ਦਿੱਲੀ ਸਰਕਾਰ ਤੋਂ 50 ਲੱਖ ਰੁਪਏ ਦਾ ਮੁਆਵਜਾ ਮੰਗਿਆ ਹੈ। ਦਰਅਸਲ ਦਿੱਲੀ ਜਲ ਬੋਰਡ ਦੀ ਪਾਈਪ ਲਾਈਨ 16 ਜਨਵਰੀ 2017 ਦੀ ਰਾਤ ਨੂੰ ਅਚਾਨਕ ਫੱਟ ਗਈ ਸੀ, ਜਿਸ ਕਰਕੇ ਗੁਰਦੁਆਰਾ ਬਾਲਾ ਸਾਹਿਬ ਦੀ 300 ਫੁੱਟ ਲੰਬੀ ਦੀਵਾਰ ਜਮੀਨਦੋਜ਼ ਹੋ ਗਈ ਸੀ। ਕਮੇਟੀ ਨੇ ਦੀਵਾਰ ਢਹਿਣ ਤੋਂ ਬਾਅਦ ਗੁਰਦੁਆਰਾ ਕੰਪਲੈਕਸ ਵਿਚ ਆਏ ਪਾਣੀ ਦੇ ਸੈਲਾਬ ਦਾ ਹਵਾਲਾ ਦਿੰਦੇ ਹੋਏ ਹੁਣ ਮੁਆਵਜਾ ਮੰਗਿਆ ਹੈ।

PPN2001201714
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜੇ ਪੱਤਰ ’ਚ ਹਾਦਸੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਘਟਨਾ ਨਾਲ ਸਬੰਧਿਤ 16 ਫੋਟੂਆਂ ਵੀ ਨੱਥੀ ਕੀਤੀਆਂ ਹਨ। ਪੱਤਰ ਅਨੁਸਾਰ ਬਰਸਾਤੀ ਪਾਣੀ ਦੀ ਰਿੰਗ ਰੋਡ, ਬਾਬਾ ਬੰਦਾ ਸਿੰਘ ਬਹਾਦਰ ਸੇਤੂ ਦੇ ਨਾਲ  ਤੋਂ ਜਾਂਦੀ ਵੱਡੀ ਪਾਈਪ ਲਾਈਨ ਦੇ ਅਚਾਨਕ ਫੱਟਣ ਕਰਕੇ ਗੁਰਦੁਆਰਾ ਸਾਹਿਬ ਦੀ 13 ਇੰਚ ਮੋਟੀ ਤੇ 13 ਫੁੱਟ ਉ_ਚੀ ਲਗਭਗ 300 ਫੁੱਟ ਲੰਬੀ ਦੀਵਾਰ ਪਾਣੀ ਦੇ ਤੇਜ ਸੈਲਾਬ ਕਰਕੇ ਜਮੀਨਦੋਜ਼ ਹੋ ਗਈ ਹੈ।ਪਾਣੀ ਦੇ ਆਏ ਹੜ ਕਰਕੇ ਹਸਪਤਾਲ ਦੀ ਬੇਸਮੈਂਟ ਅਤੇ ਨਾਲ ਦੀ ਇਮਾਰਤਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਇਸ ਢਹਿ-ਢੇਰੀ ਨੂੰ ਦਰੁੱਸਤ ਕਰਨ ਵਾਸਤੇ ਕਮੇਟੀ ਵੱਲੋਂ 50 ਲੱਖ ਰੁਪਏ ਦਾ ਖਰਚ ਆਉਣ ਦੀ ਸੰਭਾਵਨਾ ਜਤਾਉਂਦੇ ਹੋਏ ਦਿੱਲੀ ਸਰਕਾਰ ਨੂੰ ਇਸ ਸਬੰਧੀ ਮੁਆਵਜਾ ਦੇਣ ਦੀ ਮੰਗ ਕੀਤੀ ਗਈ ਹੈ। ਕਮੇਟੀ ਵੱਲੋਂ ਦੀਵਾਰ ਦੀ ਉਸਾਰੀ ਨੂੰ ਗੁਰਦੁਆਰਾ ਕੰਪਲੈਕਸ਼ ’ਚ ਸਮਾਜ ਵਿਰੋਧੀ ਅਨਸਰਾਂ ਦੇ ਬਿਨਾ ਰੋਕ-ਟੋਕ ਦਾਖਿਲੇ ਨੂੰ ਰੋਕਣ ਦੀ ਦਿਸ਼ਾ ਵਿਚ ਜਰੂਰੀ ਦੱਸਿਆ ਗਿਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply