Saturday, March 7, 2026

ਅੰਮ੍ਰਿਤਸਰ ਦਾ ਚਹੁਤਰਫੀ ਵਿਕਾਸ ਹੀ ਮੇਰਾ ਮਿਸ਼ਨ – ਔਜਲਾ

Gurjeet Singh Aujlaਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਵਿਧਾਨ ਸਭਾ ਹਲਕਾ ਉੱਤਰੀ ਵਿਚ ਕਾਂਗਰਸ ਦੇ ਉਮੀਦਵਾਰ ਸੁਨੀਲ ਦੱਤੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।ਔਜਲਾ ਨੇ ਅੰਮ੍ਰਿਤਸਰ ਵਾਸੀਆਂ ਨੂੰ ਯਾਦ ਕਰਵਾਇਆ ਕਿ ਜਦ ਸ੍ਰੀ ਦੱਤੀ ਅੰਮ੍ਰਿਤਸਰ ਦੇ ਮੇਅਰ ਵਜੋਂ ਸੇਵਾ ਕਰ ਰਹੇ ਸਨ ਤਾਂ ਅੰਮ੍ਰਿਤਸਰ ਦਾ ਕਿੰਨਾ ਵਿਕਾਸ ਹੋਇਆ ਸੀ। ਉਨ੍ਹਾਂ ਕਿਹਾ ਕਿ ਦੱਤੀ ਵਿਧਾਨ ਸਭਾ ਵਿਚ ਹਲਕੇ ਦੀ ਅਵਾਜ਼ ਬਣਨਗੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ `ਤੇ ਹੱਲ ਕਰਨਗੇ। ਔਜਲਾ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਜੋ ਸੰਤਾਪ ਪੰਜਾਬ ਨੇ ਭੋਗਿਆ ਉਸ ਲਈ ਅਕਾਲੀ-ਭਾਜਪਾ ਗਠਜੋੜ ਸਰਕਾਰ ਜਿੰਮੇਵਾਰ ਹੈ। ਆਮ ਆਦਮੀ ਪਾਰਟੀ ਤੋਂ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਹਰੀ ਲੋਕ ਪੰਜਾਬ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਪੰਜਾਬੀਆਂ ਨੇ ਦੇਖਣਾ ਹੈ ਕਿ ਪੰਜਾਬ ਨੂੰ ਪੰਜਾਬ ਹਿਤੈਸ਼ੀਆਂ ਦੇ ਹੱਥ ਵਿਚ ਦੇਣਾ ਹੈ ਜਾਂ ਬਾਹਰੀ ਲੁਟੇਰਿਆਂ ਦੇ ਹੱਥਾਂ ਵਿਚ।
ਆਪਣੇ ਅੰਮ੍ਰਿਤਸਰ ਵਿਜ਼ਨ ਬਾਰੇ ਬੋਲਦਿਆਂ ਔਜਲਾ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਨੂੰ ਟੂਰਿਜ਼ਮ, ਇੰਡਸਟਰੀ ਅਤੇ ਵਪਾਰ ਦਾ ਕੇਂਦਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਭ ਤੋ ਵੱਧ ਜੋਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਅੰਤਰਰਾਸਟਰੀ ਹਵਾਈ ਅੱਡੇ ਨੂੰ ਟ੍ਰਾਂਜ਼ਿਟ ਹੱਬ ਬਨਾਉਣ ’ਤੇ ਦਿੱਤਾ ਜਾਵੇਗਾ। ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਵਰਤੋਂ ਕੌਮਾਂਤਰੀ ਉਡਾਨਾਂ ਲਈ ਕਰਨ ਲਈ ਉਹ ਰਾਤ ਦਿਨ ਇੱਕ ਕਰ ਦੇਣਗੇ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੱਖ-ਵੱਖ ਦੇਸ਼ਾਂ ਲਈ ਫਲਾਇਟਾਂ ਸ਼ੁਰੂ ਕਰਵਾਉਣੀਆਂ ਤੇ ਵੱਖ-ਵੱਖ ਦੇਸ਼ਾਂ ਤੋਂ ਫਲਾਇਟਾਂ ਅੰਮ੍ਰਿਤਸਰ ਲਿਆਉਣੀਆਂ ਉਨ੍ਹਾਂ ਦਾ ਪਹਿਲਾਂ ਕੰਮ ਰਹੇਗਾ।ਜਿਸ ਨਾਲ ਅੰਮ੍ਰਿਤਸਰ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ।ਪੂਰੀ ਗੁਰੂ ਨਗਰੀ ਨੂੰ ਵਿਰਾਸਤੀ ਸ਼ਹਿਰ ਵਜੋ ਕੌਮਾਂਤਰੀ ਨਕਸ਼ੇ ਤੇ ਉਭਾਰਿਆ ਜਾਵੇਗਾ। ਔਜਲਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਨੂੰ ਨਵੀਂ ਨੁਹਾਰ ਦੇਣ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦੇਣਗੇ। ਅੰਮ੍ਰਿਤਸਰ ਦਾ ਚਹੁਤਰਫੀ ਵਿਕਾਸ ਹੀ ਮੇਰਾ ਮਿਸ਼ਨ ਹੈ। ਸ਼ਪੈਸ਼ਲ ਇਕਨਾਮਿਕ ਜੋਨ ਨੂੰ ਮੁੜ ਅੰਮ੍ਰਿਤਸਰ ਵਿਚ ਸਥਾਪਿਤ ਕਰਨ ਲਈ ਸਿਰ ਤੋੜ ਯਤਨ ਕਰਨਗੇ। ਅੰਮ੍ਰਿਤਸਰ ਦੇ ਵਪਾਰ ਨੂੰ ਬੁੰਲਦੀਆਂ ’ਤੇ ਲੈ ਜਾਣ ਦਾ ਵਾਅਦਾ ਕਰਦਿਆਂ ਔਜਲਾ ਨੇ ਕਿਹਾ ਕਿ ਇਸ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਔਜਲਾ ਨੇ ਕਿਹਾ ਕਿ ਅਕਾਲੀ ਦਲ ਦੀਆਂ ਗ਼ਲਤ ਨੀਤੀਆਂ ਕਾਰਨ ਅੰਮ੍ਰਿਤਸਰ ਦਾ ਉਦਯੋਗ ਤਬਾਹ ਹੋ ਕੇ ਰਹਿ ਗਿਆ ਹੈ। ਗਲਤ ਸਰਕਾਰੀ ਨੀਤੀਆਂ ਨੇ ਅੰਮ੍ਰਿਤਸਰ ਦਾ ਹੋਟਲ ਉਦਯੋਗ ਬਿਲਕੁਲ ਖਤਮ ਕਰ ਦਿੱਤਾ ਅੰਮ੍ਰਿਤਸਰ ਇਕ ਟੂਰਿਸਟ ਸਿਟੀ ਹੈ ਤੇ ਇਥੇ ਆਏ ਸੈਲਾਨੀਆਂ ਨੂੰ ਵੱਧ ਤੋ ਵੱਧ ਸਹੁਲਤਾਂ ਦਿਵਾਉਣ ਲਈ ਉਹ ਪਾਰਲੀਮੈਂਟ ਵਿਚ ਅਵਾਜ਼ ਉਠਾਉਣਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply