ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਗੌਰਮਿੰਟ ਸਕੂਲ ਟੀਚਰ ਯੂਨੀਅਨ ਵੱਲੋਂ ਸਥਾਨਕ ਡੀਸੀ ਕੰਪਲੈਕਸ ਵਿਚ ਨਵੇਂ ਸਾਲ ਦਾ ਕਲੰਡਰ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਥਿੰਦ ਅਤੇ ਜਨਰਲ ਸਕੱਤਰ ਅਜੀਤ ਕੁਮਾਰ ਦੀ ਪ੍ਰਧਾਨਗੀ ਵਿਚ ਜਾਰੀ ਕੀਤਾ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਕਲੰਡਰ ਡਾ. ਭੀਮ ਰਾਓ ਅੰਬੇਦਕਾਰ ਜੀ ਦੀ 125ਵਰ੍ਹੇਗੰਢ ਨੂੰ ਸਮਰਪਤ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਕੂਲਾਂ ਵਿਚ 1:22 ਵਿਦਿਆਰਥੀ ਅਧਿਆਪਕ ਅਨੁਪਾਤ ਲਾਗੂ ਕੀਤਾ ਜਾਵੇ, ਸਾਰੀਆਂ ਖਾਲ੍ਹੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ, ਕਾਮਨ ਸਕੂਲ ਸਿਸਟਮ ਲਾਗੂ ਕੀਤਾ ਜਾਵੇ। ਤਾਕਿ ਗਰੀਬ ਅਤੇ ਅਮੀਰ ਵਿਅਕਤੀਆਂ ਦੇ ਬੱਚੇ ਇੱਕੋਂ ਵਰਗੀਆਂ ਸੁਵਿਧਾਵਾਂ ਪ੍ਰਾਪਤ ਕਰ ਸਕਣ, ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕੀਤੇ ਜਾਣ, ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ: ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਾਜ ਕੁਮਾਰ, ਧਰਮਿੰਦਰ ਗੁਪਤਾ, ਨੀਰਜ਼ ਕਸ਼ਿਅਪ, ਸੁਨੀਲ ਕੁਮਾਰ, ਅਜੀਤ ਸਿੰਘ, ਵਰਿੰਦਰ ਕੁਮਾਰ, ਸੁਰਿੰਦਰ ਕੁਮਾਰ, ਅਰੁਣ ਸਦਚੇਵਾ ਅਤੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਵੱਲੋਂ ਜਿੰਦਰ ਪਾਈਲਟ ਅਤੇ ਮਾਸਟਰ ਕੈਡਰ ਯੂਨੀਅਨ ਤੋਂ ਹਰਮਿੰਦਰ ਦੁਰੇਜਾ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media