ਅਲਗੋਕੋਠੀ, 22 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪਿੰਡ ਭਾਈ ਲੱਧੂ ਵਿਖੇ ਸ਼ੌ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਬਲਜੀਤ ਸਿੰਘ ਬੱਲੂ ਦੀ ਪ੍ਰੇਰਨਾ ਸਦਕਾ 35 ਕਾਂਗਰਸੀ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਪੋ੍ਰ: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ `ਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਦਾ ਪੋ੍ਰ: ਵਲਟੋਹਾ ਨੇ ਸਵਾਗਤ ਕਰਦਿਆਂ ਆਖਿਆ ਕਿ ਅਕਾਲੀ ਦਲ ਵਿਚ ਆਉਣ ਵਲੇ ਪਰਿਵਾਰਾਂ ਨੂੰ ਪੂਰਾ ਮਾਣ ਸਨਮਾਨ ਦਿਤਾ ਜਾਦਾਂ ਹੈ। ਇਸ ਮੋਕੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਸਰਪੰਚ ਰਣਜੋਧ ਸਿੰਘ ਚੇਲਾ, ਰਜਿੰਦਰ ਸਿੰਘ ਸਰਪੰਚ ਵਾੜਾ ਸ਼ੇਰ ਸਿੰਘ, ਪ੍ਰਗਟ ਸਿੰਘ, ਸੁਖਦੇਵ ਸਿੰਘ, ਰਸਾਲ ਸਿੰਘ ਸਰਪੰਚ ਭਾਈ ਲੱਧੂ, ਬੱਬਲ ਸਿੰਘ, ਮੈਂਬਰ ਸੁਖਦੇਵ ਸਿੰਘ, ਸਤਨਾਮ ਸਿੰਘ ਬਾਬਾ ਆਦਿ ਹਾਜਰ ਸਨ ।
Punjab Post Daily Online Newspaper & Print Media