Tuesday, March 31, 2026

ਅਕਾਲੀ ਸਰਕਾਰ ਨੇ ਹੀ ਗਰੀਬਾਂ ਦੀ ਬਾਂਹ ਫੜੀ – ਪੋ੍: ਵਿਰਸਾ ਸਿੰਘ ਵਲਟੋਹਾ

ਅਲਗੋਕੋਠੀ, 22 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਵਿਧਾਨ ਸਭਾ ਹਲਕਾ ਖੇਮਕਰਨ ਤੋਂ ਵਿਧਾਇਕ ਅਤੇ ਅਕਾਲੀ ਉਮੀਦਵਾਰ ਪੋ੍: ਵਿਰਸਾ ਸਿੰਘ ਵਲਟੋਹਾ ਨੇ ਸੁਖਦੇਵ ਸਿੰਘ ਦੇ ਗ੍ਰਹਿ ਮਾੜੀ ਗੋੜ ਸਿੰਘ ਵਿਖੇ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਕਿਸੇ ਸਰਕਾਰ ਨੇ ਗਰੀਬਾਂ ਦੀ ਬਾਂਹ ਫੜੀ ਹੈ ਤਾਂ ਉਹ ਸਿਰਫ ਅਕਾਲੀ ਸਰਕਾਰ ਹੀ ਹੈ।

PPN2201201703

ਉਨਾਂ ਕਿਹਾ ਕਿ ਗਰੀਬ ਵਰਗ ਲਈ ਬਿਜਲੀ ਦੇ 200 ਯੂਨਿਟ ਮੁਆਫ, ਸ਼ਗਨ ਸਕੀਮ, ਆਟਾ ਦਾਲ ਆਦਿ ਯੋਜਨਾਵਾਂ ਅਕਾਲੀ ਸਰਕਾਰ ਨੇ ਹੀ ਸ਼ੁਰੂ ਕੀਤੀਆਂ ਹਨ।ਉਨਾਂ ਇਕੱਠ ਨੂੰ ਵਧ ਚੜ ਕੇ ਤੱਕੜੀ ਚੋਣ ਨਿਸ਼ਾਨ `ਤੇ ਮੋਹਰਾਂ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਲਕਾ ਖੇਮਕਰਨ ਤੋਂ ਅਕਾਲੀ ਦਲ ਪਹਿਲਾਂ ਨਾਲੋਂ ਵੀ ਵੱਡੇ ਫਰਕ ਨਾਲ ਜਿਤੇਗਾ।ਇਸ ਮੋਕੇ ਮਲਕੀਤ ਸਿੰਘ ਠੇਕੇਦਾਰ, ਕੁਲਵਿੰਦਰ ਸਿੰਘ, ਬੀਬੀ ਦਲਬੀਰ ਕੋਰ ਭਿਖੀਵਿੰਡ, ਦਲਬੀਰ ਸਿੰਘ ਅਲਗੋਂ, ਸਰਪੰਚ ਬਲਜੀਤ ਸਿੰਘ ਮਾੜੀ ਗੋੜ ਸਿੰਘ, ਸਰਪੰਚ ਵਰਿਆਮ ਸਿੰਘ, ਸਰਪੰਚ ਰਣਯੋਧ ਸਿੰਘ ਚੇਲਾ, ਪ੍ਰਤਾਪ ਸਿੰਘ, ਸਰਵਨ ਸਿੰਘ, ਕੁਲਵੰਤ ਸਿੰਘ, ਪ੍ਰਧਾਨ ਅਮਨਦੀਪ ਸਿੰਘ ਆਦਿ ਹਾਜਰ ਸਨ ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply