Tuesday, March 31, 2026

ਅਕਾਲੀ-ਭਾਜਪਾ ਗਠਜੋੜ ਨੂੰ ਹਮੇਸ਼ਾ ਦਲਿੱਤ ਵਰਗ ਦਾ ਮਿਲਿਆ ਸਾਥ – ਗੁਰਪ੍ਰੀਤ ਨਾਭਾ

ਧੂਰੀ, 22 ਜਨਵਰੀ (ਪ੍ਰਵੀਨ ਗਰਗ) – ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਨਾਭਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਨਾਭਾ ਜਿਥੇ ਹਲਕਾ ਧੂਰੀ ਹਲਕੇ ਦੀਆਂ ਵਾਰਡਾਂ ਵਿੱਚ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰ ਰਹੇ ਹਨ, ਉੱਥੇ ਹੀ ਉਹਨਾਂ ਵੱਲੋਂ ਹਲਕੇ ਦੇ ਵੱਖੋ-ਵੱਖ ਪਿੰਡਾਂ ਵਿੱਚ ਲਗਾਤਾਰ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸੇ ਲੜੀ ਵਿੱਚ ਗੁਰਪ੍ਰੀਤ ਸਿੰਘ ਨੇ ਅੱਜ ਪਿੰਡ ਬਰੜਵਾਲ, ਕੰਧਾਰਗੜ੍ਹ ਦੇ ਨਾਲ-ਨਾਲ ਕਈ ਹੋਰ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ।ਇਹਨਾਂ ਮੀਟਿੰਗਾਂ ਦੌਰਾਨ ਹੀ ਪਿੰਡ ਬਰੜਵਾਲ ਦੇ ਐਸ.ਸੀ. ਵਿੰਗ ਦੇ ਆਗੂਆਂ ਅਤੇ ਹਰਜਿੰਦਰ ਸਿੰਘ ਬਾਲੀ ਯਾਦਗਾਰੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਹਰੀ ਸਿੰਘ ਨੂੰ ਭਰਪੂਰ ਸਮੱਰਥਨ ਦੇਣ ਦਾ ਵਿਸ਼ਵਾਸ ਦਿਲਾਇਆ ਗਿਆ।

PPN2201201704

ਪਿੰਡ ਬਰੜਵਾਲ ਵਿਖੇ ਹੋਈ ਮੀਟਿੰਗ ਦੌਰਾਨ ਗੁਰਪ੍ਰੀਤ ਸਿੰਘ ਨਾਭਾ ਸਮਰੱਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵੱਲੋਂ ਸੂਬੇ ਦੇ ਵਿਕਾਸ ਕਾਰਜਾਂ ਲਈ ਸਮੇਂ-2 ਕਦਮ ਚੁੱਕੇ ਗਏ ਹਨ ਅਤੇ ਗਰੀਬ ਲੋਕਾਂ ਲਈ ਸ਼ੂਰੂ ਕੀਤੀ ਗਈ ਆਟਾ-ਦਾਲ ਸਕੀਮ ਵਰਗੀਆਂ ਕਈ ਸਹੂਲਤਾਂ ਦੇ ਚਲਦਿਆਂ ਅਕਾਲੀ-ਭਾਜਪਾ ਸਰਕਾਰ ਨੂੰ ਦਲਿੱਤ ਵਰਗ ਦਾ ਹਮੇਸ਼ਾ ਹੀ ਭਰਪੂਰ ਸਹਿਯੋਗ ਮਿਲਦਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਅਕਾਲੀ-ਭਾਜਪਾ ਸਰਕਾਰ ਦੇ ਹੱਕ ਵਿੱਚ ਭੁਗਤਾ ਕੇ ਆਪਣਾ ਵਿਸ਼ੇਸ਼ ਯੋਗਦਾਨ ਪਾਉਣ।
ਇਸ ਮੌਕੇ ਗਮਦੂਰ ਸਿੰਘ ਜਵੰਧਾ ਪ੍ਰਧਾਨ ਟਰੱਕ ਯੂਨੀਅਨ, ਜਤਿੰਦਰ ਸਿੰਘ ਸੋਨੀ ਮੰਡੇਰ, ਅਮਰ ਸਿੰਘ ਮਾਲੇਰਕੋਟਲਾ, ਭੁਪਿੰਦਰ ਸਿੰਘ ਭਲਵਾਨ, ਤੇਜਿੰਦਰ ਸਿੰਘ ਰੋਟਾ, ਗੁਰਮੀਤ ਸਿੰਘ ਬਰੜਵਾਲ ਮੈਂਬਰ ਬਲਾਕ ਸੰਮਤੀ, ਪਰਮਜੀਤ ਪੰਮਾਂ ਬਾਠ, ਜਸਵੀਰ ਸਿੰਘ ਭਲਵਾਨ, ਸਵਰਨਜੀਤ ਸਿੰਘ ਹਰਚੰਦਪੁਰ, ਗੁਰਵਿੰਦਰ ਸਿੰਘ ਗਿੱਲ, ਡਾ. ਰਾਜਵੀਰ ਸਿੰਘ ਲਸੋਈ, ਧਰਵਿੰਦਰ ਸਿੰਘ ਸਰਪੰਚ ਕੌਲਸੇੜੀ, ਕੁਲਵਿੰਦਰ ਸਿੰਘ ਮੀਮਸਾ, ਭਾਈ ਜਸਵੀਰ ਸਿੰਘ ਬਰੜਵਾਲ, ਮਨਜੀਤ ਸਿੰਘ, ਨਾਇਬ ਸਿੰਘ, ਅਮਰੀਕ ਸਿੰਘ, ਹਰਬੰਸ ਸਿੰਘ, ਜਥੇਦਾਰ ਕਰਮ ਸਿੰਘ ਬੇਲੇਵਾਲ, ਜਸਵੀਰ ਸਿੰਘ ਸਰਪੰਚ ਰੂਲਦੂ ਸਿੰਘ ਵਾਲਾ, ਕੁਲਦੀਪ ਸਿੰਘ ਸਰਪੰਚ ਬੇਲੇਵਾਲ ਅਤੇ ਹਰਦੀਪ ਸਿੰਘ ਸਰਪੰਚ ਰੰਚਨਾਂ ਆਦਿ ਸਮੇਤ ਵੱਡਾ ਇੱਕਠ ਹਾਜ਼ਰ ਸੀ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply