ਜੰਡਿਆਲਾ ਗੁਰੂ, 22 ਜਨਵਰੀ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਹਲਕਾ ਜੰਡਿਆਲਾ ਗੁਰੂ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾਕਟਰ ਦਲਬੀਰ ਸਿੰਘ ਵੇਰਕਾ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ।ਇਸ ਰੈਲੀ ਵਿਚ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਚੇਚੇ ਤੌਰ `ਤੇ ਪਹੁੰਚੇ।

ਰੈਲੀ ਨੂੰ ਸੰਬੋਧਿਤ ਕਰਦਿਆਂ ਉੱਪ ਮੁੱਖ ਮੰਤਰੀ ਪੰਜਾਬ ਅਤੇ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਿਛਲੇ 10 ਸਾਲਾ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੇ ਚੌਮੁਖੀ ਵਿਕਾਸ ਕੀਤਾ ਹੈ।ਪੰਜਾਬ ਵਿੱਚ 10 ਸਾਲ ਪਹਿਲਾਂ ਕੈਪਟਨ ਦੇ ਕਾਰਜਕਾਲ ਦੌਰਾਨ ਪੰਜਾਬ ਦੀਆਂ ਸੜਕਾਂ ਦਾ ਬੁਰਾ ਹਾਲ ਸੀ, ਲੇਕਿਨ ਜੇਕਰ ਹੁਣ ਦੇਖਿਆ ਜਾਵੇ ਤਾਂ ਤੁਹਾਨੂੰ ਹਰ ਪਾਸੇ ਮਖਮਲੀ ਸੜਕਾਂ ਨਜ਼ਰ ਆਉਣਗੀਆਂ।ਐਸ ਵਾਈ ਐਲ ਬਾਰੇ ਉਨ੍ਹਾਂ ਆਪ `ਤੇ ਵਾਰ ਕਰਦਿਆਂ ਆਖਿਆ ਕਿ ਉਸ ਦਾ ਇਸ ਮਾਮਲੇ `ਤੇ ਸਟੈਂਡ ਸਪਸ਼ਟ ਨਹੀਂ ਹੈ ਜਦਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਪੰਜਾਬ ਵਿਚੋਂ ਇਕ ਬੂੰਦ ਵੀ ਪਾਣੀ ਦੀ ਬਾਹਰ ਨਹੀਂ ਜਾਣ ਦੇਣਗੇ, ਚਾਹੇ ਉਨ੍ਹਾਂ ਨੂੰ ਇਸ ਵਾਸਤੇ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।ਉਨ੍ਹਾਂ ਆਖਿਆ ਕਿ ਪਿਛਲੇ ਢਾਈ ਸਾਲਾ ਦੇ ਕਾਰਜਕਾਲ ਦੌਰਾਨ ਆਪ ਨੇ ਦਿੱਲੀ ਵਿੱਚ ਕਿਸੇ ਨੌਜਵਾਨ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ।ਇਸ ਦੇ ਉਲਟ ਪੰਜਾਬ ਵਿਚ ਪੁਲੀਸ ਤੇ ਸਿੱਖਿਆ ਵਿਭਾਗ ਸਮੇਤ ਹੋਰ ਬਹੁਤ ਸਾਰੇ ਮਹਿਕਮਿਆਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਹਨ।ਹਲਕਾ ਜੰਡਿਆਲਾ ਗੁਰੂ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾਕਟਰ ਦਲਬੀਰ ਸਿੰਘ ਵੇਰਕਾ ਦੇ ਬਾਰੇ ਉਨਾਂ ਕਿਹਾ ਕਿ ਉਹ ਇਕ ਸਾਫ ਅਕਸ ਵਾਲੇ ਅਤੇ ਪੜੇ ਲਿੱਖੇ ਉਮੀਦਵਾਰ ਹਨ।ਉਹਨਾਂ ਨੂੰ ਵੋਟ ਪਾ ਕੇ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ।ਇਸ ਮੌਕੇ ਉਨਾਂ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਰਵਿੰਦਰ ਪਾਲ ਕੁੱਕੂ, ਪ੍ਰਧਾਨ ਨਗਰ ਕੌਂਸਲ ਮਮਤਾ, ਉਪ ਪ੍ਰਧਾਨ ਸੰਨੀ ਸ਼ਰਮਾ, ਕੌਸਲਰ ਐਡਵੋਕੇਟ ਮਨੀ ਚੋਪੜਾ, ਕੌਂਸਲਰ ਜਸਪਾਲ ਸਿੰਘ ਬੱਬੂ, ਕੌਂਸਲਰ ਅਵਤਾਰ ਸਿੰਘ ਕਾਲਾ, ਗੁਲਜ਼ਾਰ ਸਿੰਘ ਧੀਰੈਕੋਟ, ਐਸ.ਜੀ.ਪੀ.ਸੀ ਮੈਂਬਰ ਅਮਰਜੀਤ ਸਿੰਘ ਬੁੰਡਾਲਾ, ਚੇਅਰਮੈਨ ਮਨਜੀਤ ਸਿੰਘ ਤਰਸਿੱਕਾ, ਹਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਬਬਲੂ, ਮਨਦੀਪ ਢੋਟ, ਕਮਲ, ਪ੍ਰੀਕਸ਼ਤ ਸ਼ਰਮਾ, ਡਾਕਟਰ ਸੰਤੋਖ ਸਿੰਘ ਬੱਗਾ, ਐਡਵੋਕੇਟ ਲਖਵਿੰਦਰ ਸਿੰਘ, ਗੁਰਦਿਆਲ ਸਿੰਘ ਬੁੰਡਾਲਾ ਅਤੇ ਹਜ਼ਾਰਾਂ ਅਕਾਲੀ ਵਰਕਰ ਹਾਜਰਿ ਸਨ।
Punjab Post Daily Online Newspaper & Print Media