ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਉਹ ਬਤੌਰ ਮੈਂਬਰ ਪਾਰਲੀਮੈਂਟ ਅੰਮਿ੍ਰਤਸਰ ਵਿਚ ਸ਼ਪੈਸ਼ਲ ਇਕਨਾਮਿਕ ਜੋਨ ਲਿਆਉਣ ਲਈ ਸਿਰ ਤੋੜ ਯਤਨ ਕਰਨਗੇ।

ਉਨਾਂ ਕਿਹਾ ਕਿ ਅੱਜ ਪੰਜਾਬ ਵਿਚ ਬੇਰੋਜ਼ਾਗਾਰੀ ਹੱਦਾਂ ਬੰਨੇ ਟੱਪਦੀ ਜਾ ਰਹੀ ਹੈ।ਹਰ ਸਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵਿਦਿਆਰਥੀ ਡਿਗਰੀਆਂ ਕਰ ਕੇ ਨਿਕਲਦੇ ਹਨ ਪਰ ਰੋਜ਼ਾਗਾਰ ਦੇ ਮੌਕੇ ਨਾਂਹ ਦੇ ਬਰਾਬਰ ਹੋਣ ਦੇ ਕਾਰਨ ਨਿਰਾਸ਼ਤਾ ਵਾਲੇ ਮਾਹੌਲ ਵਿਚ ਜਿੰਦਗੀ ਬਤੀਤ ਕਰਦੇ ਹਨ।ਮੁਕਾਬਲੇਬਾਜੀ ਦੇ ਇਸ ਯੁੱਗ ਵਿਚ ਯੋਗਤਾ ਹੋਣ ਦੇ ਬਾਵਜੂਦ ਹੁਨਰ ਦਾ ਕੋਈ ਮੁਲ ਨਹੀ ਪੈਣਾ। ਉਨ੍ਹਾਂ ਕਿਹਾ ਕਿ ਸਿਰਫ ਪੱਥਰ ਲਗਾ ਦੇਣਾ ਹੀ ਵਿਕਾਸ ਨਹੀਂ ਹੈ।ਅੱਜ ਸਮੇਂ ਦੀ ਲੋੜ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੀ ਹੈ ਤਾਂ ਕਿ ਨੋਜਵਾਨ ਵਰਗ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨਾ ਹੋਵੇ।ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਵਿਚ ਉਨ੍ਹਾਂ ਅੰਮ੍ਰਿਤਸਰ ਦੇ ਬਹੁਪੱਖੀ ਵਿਕਾਸ ਲਈ ਕਈ ਪ੍ਰੋਜੈਕਟ ਅੰਮ੍ਰਿਤਸਰ ਲਈ ਜਾਰੀ ਕੀਤੇ ਸਨ, ਪਰ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਉਨ੍ਹਾਂ ਪ੍ਰੋਜੈਕਟਾਂ `ਤੇ ਕੰਮ ਤਾਂ ਕੀ ਕਰਨਾ ਸੀ ਕਦੇ ਗੰਭੀਰਤਾ ਨਾਲ ਨਹੀ ਲਿਆ।ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਵਜੋਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਦਿਆਂ ਸ਼ਪੈਸ਼ਲ ਇਕਨਾਮਿਕ ਜੋਨ ਨੂੰ ਮੁੜ ਅੰਮਿ੍ਰਤਸਰ ਦੀ ਧਰਤੀ ਤੇ ਸਥਾਪਿਤ ਕਰਨ ਲਈ ਸਿਰ ਤੋੜ ਯਤਨ ਕਰਨਗੇ ਤਾਂ ਕਿ ਅੰਮਿ੍ਰਤਸਰ ਵਿਕਾਸ ਦੀਆਂ ਲੀਹਾਂ ’ਤੇ ਅੱਗੇ ਵੱਧ ਸਕੇ ਅਤੇ ਅੰਮ੍ਰਿਤਸਰ ਵਿਚ ਪੰਜਾਬ ਭਰ ਤੋਂ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋ ਵੱਧ ਮੌਕੇ ਪੈਦਾ ਹੋ ਸਕਣ।
ਆਮ ਆਦਮੀ ਪਾਰਟੀ ਦੇ ਬਾਰੇ ਗੱਲ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਸਿਰਫ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਲਈ ਆਈ ਹੈ।ਦਿੱਲੀ ਵਿਚ ਪਹਿਲਾਂ ਹੀ ਲੋਕ ਇਸ ਪਾਰਟੀ ਦੀ ਕਾਰਗੁਜਾਰੀ ਦੇਖ ਚੁੱਕੇ ਹਨ ਤੇ ਲੋਕਾਂ ਵਿਚ ਇਸ ਪਾਰਟੀ ਪ੍ਰਤੀ ਨਿਰਾਸ਼ਾ ਵਾਲਾ ਆਲਮ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਬਾਹਰੀ ਪਾਰਟੀਆਂ ਅਤੇ ਇਸ ਦੇ ਉਮੀਦਵਾਰਾਂ ਨੂੰ ਮੂੰਹ ਨਹੀ ਲਗਾਉਣਗੇ।
Punjab Post Daily Online Newspaper & Print Media