Friday, April 3, 2026

ਔਜਲਾ ਤੇ ਸਿੱਧੂ ਦੀ ਚੋਣ ਮੁਹਿੰਮ ਨੂੰ ਵਪਾਰੀਆਂ ਵੱਲੋਂ ਭਰਪੂਰ ਸਮਰਥਨ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ  ਗੁਰਜੀਤ ਸਿੰਘ ਔਜਲਾ ਅਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦ ਪੰਜਾਬ ਵਪਾਰ ਮੰਡਲ ਦੇ ਉਪ ਪ੍ਰਧਾਨ ਸ੍ਰੀ ਰੰਜਨ ਅਗਰਵਾਲ ਦੀ ਅਗਵਾਈ ਵਿਚ ਵਪਾਰੀਆਂ ਦੇ ਵਫਦ ਨੇ ਔਜਲਾ ਨਾਲ ਮੁਲਾਕਾਤ ਕਰਕੇ ਵਪਾਰੀਆਂ ਵਲੋਂ ਸਮਰਥਨ ਦਿੱਤਾ।ਵਪਾਰੀਆਂ ਨੇ ਔਜਲਾ ਨਾਲ ਖੁੱਲ ਕੇ ਗੱਲਬਾਤ ਕੀਤੀ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।

PPN2201201710

ਵਪਾਰੀਆਂ ਦੇ ਵਫਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵਪਾਰ ਪ੍ਰਤੀ ਗ਼ਲਤ ਨੀਤੀਆਂ ਕਾਰਨ ਪੰਜਾਬ ਵਿਚੋਂ ਵਪਾਰ ਖੰਬ ਲਗਾ ਕੇ ਉਡ ਪੁਡ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਨੀਤੀਆਂ ਵਪਾਰੀ ਤੇ ਵਪਾਰ ਤੋਂ ਉਲਟ ਹਨ। ਪੰਜਾਬ ਦਾ ਵਪਾਰ ਬੰਦ ਹੋ ਕੇ ਰਹਿ ਗਿਆ ਹੈ। 90 ਫੀਸਦੀ ਵਪਾਰੀ ਆਪਣਾ ਕਾਰੋਬਾਰ ਸਮੇਟ ਕੇ ਦੂਜੇ ਰਾਜਾਂ ਵਲ ਚਲੇ ਗਏ ਹਨ। ਸਰਕਾਰੀ ਨੀਤੀਆਂ ਕਾਰਨ ਰਹਿ ਗਏ ਵਪਾਰੀਆਂ ਦੇ ਮਨਾਂ ਵਿਚ ਡਰ ਹੈ। ਵਪਾਰੀਆਂ ਨੇ ਕਿਹਾ ਕਿ ਰਾਜ ਸਰਕਾਰ ਦਾ ਵਪਾਰੀਆਂ ਨਾਲ ਕੋਈ ਮੋਹ ਨਹੀ ਹੈ।ਲੋਕ ਸਭਾ ਹਲਕਾ ਅੰਮਿ੍ਰਤਸਰ ਤੋ ਕਾਂਗਰਸ ਦੇ ਉਮੀਦਵਾਰ  ਗੁਰਜੀਤ ਸਿੰਘ ਔਜਲਾ ਅਤੇ ਵਿਧਾਨ ਸਭਾ ਹਲਕਾ ਪੂਰਬੀ ਤੋ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਨੇ ਵਪਾਰੀਆਂ ਨੂੰ ਯਕੀਨ ਦਿਵਾਇਆ ਕਿ ਪੰਜਾਬ ਵਿਚਲਾ ਕਾਲਾ ਦੌਰ ਖਤਮ ਹੋਣ ਵਾਲਾ ਹੈ ਤੇ 11 ਮਾਰਚ ਤੋ ਇਕ ਨਵੀ ਸਵੇਰ ਹੋਵੇਗੀ।ਦੋਹਾਂ ਆਗੂਆਂ ਨੇ ਕਿਹਾ ਕਿ ਵਪਾਰੀਆਂ ਦੀ ਠੋਕ ਕੇ ਮਦਦ ਕੀਤੀ ਜਾਵੇਗੀ। ਔਜਲਾ ਤੇ ਸਿੱਧੂ ਨੇ ਵਪਾਰੀਆਂ ਨੂੰ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਪੰਜਾਬ ਵਿਚ ਨਵੇਂ ਉਦਯੋਗ ਸਥਾਪਿਤ ਕੀਤੇ ਜਾਣਗੇ।

ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋ ਕੌਮਾਂਤਰੀ ਉਡਾਨਾਂ ਸ਼ੁਰੂ ਕਰਵਾਉਣ ਲਈ ਉਹ ਪਾਰਲੀਮੈਂਟ ਵਿਚ ਅਵਾਜ਼ ਬੁਲੰਦ ਕਰਨਗੇ ਅੰਮਿ੍ਰਤਸਰ ਦੇ ਰੇਲਵੇ ਸਟੇਸ਼ਨ ਨੂੰ ਅੰਤਰਰਾਸ਼ਟਰੀ ਮਿਆਰ ਦਾ ਬਣਵਾਇਆ ਜਾਵੇਗਾ।ਰੇਲਵੇ ਸ਼ਟੇਸ਼ਨ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਅੰਮਿ੍ਰਤਸਰ ਦਾ ਰਾਜਸਥਾਨ ਨਾਲ ਰੇਲ ਲਿੰਕ ਜੋੜਣ ਲਈ ਮਖੂ ਰੇਲ ਲਾਈਨ ਤਿਆਰ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਖੇਮਕਰਨ ਰੇਲ ਲਾਈਨ ਨੂੰ ਫਿਰੋਜ਼ਪੁਰ ਰੇਲ ਲਾਈਨ ਨਾਲ ਜੋੜਿਆ ਜਾਵੇਗਾ ਤਾਂ ਕਿ ਅੰਮਿ੍ਰਤਸਰ ਮੁੰਬੲਂੀ ਦੀ ਦੂਰੀ ਘੱਟ ਸਕੇ।ਅੰਮ੍ਰਿਤਸਰ ਦੇ ਬੱਸ ਸਟੈਂਡ ਨੂੰ ਮਿਆਰੀ ਬਣਾਇਆ ਜਾਵੇਗਾ।ਉਨ੍ਹਾਂ ਵਪਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਦੇ ਉਦਯੋਗ ਦੀ ਕੋਈ ਚਿੰਤਾ ਨਾ ਕਰਨ।ਇਸ ਮੌਕੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਸੇਠ ਪਿਆਰਾ ਲਾਲ, ਸੁਦਰਸ਼ਨ ਵਧਵਾ, ਸਤਪਾਲ ਓਰੀਐਂਟ, ਰਮਨ ਅਗਰਵਾਲ, ਨਵਲ ਅਗਰਵਾਲ, ਸੰਜੈ ਅਗਰਵਾਲ, ਗੋਪਾਲ ਕਿਸ਼ਨ, ਚੰਦਰ ਮੋਹਨ ਅਗਰਵਾਲ, ਬਿ੍ਰਜ ਭੂਸ਼ਨ ਅਤੇ ਸ਼ੁਭਾਸ਼ ਸ਼ਾਹ ਹਾਜ਼ਰ ਸਨ।

Check Also

ਲਿਵਾਸਾ ਹਸਪਤਾਲ ਉਨਤ ਮੈਡੀਕਲ ਡਾਇਗਨੌਸਟਿਕਸ ਵਿੱਚ ਮੋਹਰੀ

ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਆਧੁਨਿਕ ਮੈਡੀਕਲ ਵਿੱਚ ਅਜਿਹੇ ਮਾਮਲੇ ਵਧ ਰਹੇ ਹਨ, ਜਿਥੇ …

Leave a Reply