Wednesday, April 1, 2026

ਔਜਲਾ, ਸਿੱਧੂ ਤੇ ਦੱਤੀ ਨੇ ਕੰਪਨੀ ਬਾਗ ’ਚ ਪ੍ਰਚਾਰ ਕਰਦਿਆਂ ਲਿਆ ਸਵੇਰ ਦੀ ਸੈਰ ਦਾ ਅਨੰਦ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅੰਮ੍ਰਿਤਸਰ ਪੂਰਬੀ ਤੋ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ ਉੱਤਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਸੁਨੀਲ ਦੱਤੀ ਨਾਲ ਸਥਾਨਕ ਕੰਪਨੀ ਬਾਗ ਵਿਖੇ ਸਵੇਰ ਦੀ ਸੈਰ ਦਾ ਅਨੰਦ ਲਿਆ।

PPN2201201709

ਆਪਣੇ ਆਗੂਆਂ ਨੂੰ ਆਪਣੇ ਵਿਚਕਾਰ ਦੇਖ ਕੇ ਕੰਪਨੀ ਬਾਗ ਵਿਚ ਸਵੇਰ ਦੀ ਸੈਰ ਕਰਨ ਵਾਲਾ ਹਰ ਵਿਅਕਤੀ ਬੇਹੱਦ ਖੁਸ਼ ਸੀ ਤੇ ਇਨ੍ਹਾਂ ਆਗੂਆਂ ਨਾਲ ਦਿਲ ਖੋਲ ਕੇ ਗੱਲਾਂ ਕਰਨਾ ਚਾਹੁੰਦਾ ਸੀ। ਇਨ੍ਹਾਂ ਆਗੂਆਂ ਨੇ ਵੀ ਉਥੇ ਮੌਜੂਦ ਹਰ ਵਿਅਕਤੀ ਨਾਲ ਗੱਲਾਂ ਕੀਤੀਆਂ ਤੇ ਉਨ੍ਹਾਂ ਦੀਆਂ ਭਾਵਨਾਵਾਂ ਤੋਂ ਜਾਣੂ ਹੋਏ।ਬੇਹਦ ਹਲਕੇ ਫੁਲਕੇ ਮਾਹੌਲ ਵਿਚ ਇਹ ਆਗੂ ਲੋਕਾਂ ਨਾਲ ਘੁਲ ਮਿਲ ਗਏ ਤੇ ਲੋਕਾਂ ਨੇ ਵੀ ਆਪਣੇ ਆਗੂਆਂ ਨਾਲ ਸਵੇਰ ਦੀ ਸੈਰ ਦਾ ਨਜ਼ਾਰਾ ਲਿਆ।ਹਰ ਕਿਸੇ ਦੀ ਕੋਸ਼ਿਸ਼ ਰਹੀ ਕਿ ਉੂਹ ਆਪਣੇ ਮਹਿਬੂਬ ਆਗੂਆਂ ਨਾਲ ਸੈਲਫੀ ਖਿਚਵਾਉਣ।
ਔਜਲਾ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਵਾਲੀ ਮਨ ਕੀ ਬਾਤ ਨਹੀਂ ਜਨਤਾ ਜਨਾਰਦਨ ਦੇ ਮਨ ਦੀ ਗੱਲ ਸੁਨਣ ਲਈ ਇਥੇ ਆਏ ਹਾਂ।ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪ੍ਰਦੂਸ਼ਣ ਮੁਕਤ ਸ਼ਹਿਰ ਹੈ।ਔਜਲਾ ਨੇ ਕਿਹਾ ਕਿ ਅਸੀਂ ਚੋਣ ਜਿੱਤ ਕੇ ਵੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਾਂਗ ਲੋਕਾਂ ਤੋ ਦੂਰੀ ਨਹੀਂ ਬਣਾ ਕੇ ਰੱਖਾਂਗੇ ਬਲਕਿ ਲੋਕਾਂ ਦੇ ਵਿਚ ਹੀ ਵਿਚਰਾਂਗੇ।ਉਨ੍ਹਾਂ ਕਿਹਾ ਕਿ ਇਸ ਸੈਰ ਦਾ ਕੋਈ ਰਾਜਨੀਤਕ ਮੰਤਵ ਨਹੀਂ ਹੈ ਬਲਕਿ ਅਸੀਂ ਤਾਂ ਅੱਜ ਜਨਤਾ ਦੇ ਦਿਲ ਦੀਆਂ ਗੱਲਾਂ ਸੁਨਣ ਲਈ ਆਏ ਹਾਂ।ਉਨ੍ਹਾਂ ਕਿਹਾ ਕਿ ਅੱਜ ਦੀ ਸੱਜਰੀ ਸਵੇਰ ਅਤੇ ਅੰਮ੍ਰਿਤਸਰ ਵਾਸੀਆਂ ਦਾ ਭਰਪੂਰ ਪਿਆਰ ਸੰਕੇਤ ਕਰ ਰਿਹਾ ਹੈ ਕਿ 11 ਮਾਰਚ ਦਾ ਦਿਨ ਪੰਜਾਬ ਲਈ ਇਕ ਨਵੀਂ ਸਵੇਰ ਲੈ ਕੇ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦਿਨ ਦੂਣੀ ਤੇ ਰਾਤ ਚੌਗੁਣੀ ਤਰੱਕੀ ਕਰੇਗਾ।ਇਨ੍ਹਾਂ ਆਗੂਆਂ ਨੇ ਵੀ ਕਿਸੇ ਨੂੰ ਨਿਰਾਸ਼ ਨਹੀ ਹੋਣ ਦਿੱਤਾ।ਇਹ ਨਜਾਰਾ ਦੇਖ ਕੇ ਸੈਰ ਕਰਨ ਲਈ ਆਏ ਇਕ ਵਿਅਕਤੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਔਜਲਾ ਸਿੱਧੂ ਅਤੇ ਦੱਤੀ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ, ਲੋਕ ਬੜੀ ਬੇਸਬਰੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਉਡੀਕ ਕਰ ਰਹੇ ਹਨ। ਮੌਕੇ `ਤੇ ਮੌਜੂਦ ਇਕ ਵਡੇਰੀ ਉਮਰ ਦੇ ਵਿਅਕਤੀ ਨੇ ਕਿਹਾ ਕਿ ਅਕਾਲੀ ਦਲ ਦੇ 10 ਸਾਲ ਦੇ ਇਸ ਰਾਜ ਨੇ ਲੋਕਾਂ ਦੀ ਕਮਰ ਤੋੜ ਕੇ ਰਖ ਦਿੱਤੀ ਹੈ।ਨੌਜਵਾਨਾਂ ਨੂੰ ਰੋਜ਼ਗਾਰ ਤਾਂ ਕੀ ਦੇਣਾ ਸੀ ਇਨ੍ਹਾਂ ਜਵਾਨੀ ਨੂੰ ਖਤਮ ਕਰਨ ਲਈ ਨਸ਼ਿਆਂ ’ਤੇ ਲਗਾ ਦਿੱਤਾ ਹੈ। ਕੰਪਨੀ ਬਾਗ ਦੇ ਮਾਹੌਲ ਨੂੰ ਸਿੱਧੂ ਦੇ ਹਾਸਿਆਂ ਨੇ ਹੋਰ ਵੀ ਸ਼ਾਨਦਾਰ ਬਣਾ ਦਿੱਤਾ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply