Saturday, April 11, 2026

ਛੀਨਾ ਨੇ ਸਿਰਸਾ ਨੂੰ ਨਿੱਜੀ ਫ਼ਾਇਦੇ ਲੈਣ ਵਾਲਾ ਨੀਵੇਂ ਪੱਧਰ ਦਾ ਇਨਸਾਨ ਦੱਸਿਆ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸੀਨੀਅਰ ਭਾਜਪਾ ਆਗੂ ਅਤੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਸਾਂਝੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸਥਾਨਕ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਇਕ ਪੱਤਰਕਾਰ ਸੰਮੇਲਨ ’ਚ ਲਗਾਏ ਗਏ ਜ਼ਮੀਨਾਂ ਸਬੰਧੀ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਉਸ ਨੂੰ ਨੀਵੇਂ ਪੱਧਰ ਦਾ ਨਿੱਜੀ ਫਾਇਦੇ ਲੈਣ ਵਾਲਾ ਇਨਸਾਨ ਦੱਸਿਆ।

Rajinder M Chhina

ਉਨ੍ਹਾਂ ਕਿਹਾ ਕਿ ਇਹ ਕੋਝੀ ਕਾਰਵਾਈ ਸਿਰਸਾ ਵਿਰੋਧੀ ਧਿਰਾਂ ਨਾਲ ਮਿਲ ਕੇ ਇਕ ਸਿਆਸੀ ਲਾਹਾ ਲੈਣ ਲਈ ਕਰ ਰਿਹਾ ਹੈ।ਛੀਨਾ ਨੇ ਕਿਹਾ ਕਿ ਉਹ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰ ਰਹੇ ਹਨ ਅਤੇ ਸਿਰਸਾ ਖਿਲਾਫ਼ ਜਲਦ ਹੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ਦੀ ਗੱਲ ਸਿਰਸੇ ਨੇ ਕੀਤੀ ਹੈ, ਉਹ ਬਿਲਕੁੱਲ ਕਾਨੂੰਨੀ ਹੱਦ ’ਚ ਰਹਿ ਕੇ ਖਰੀਦੀ ਗਈ ਸੀ, ਜਿਸ ਸਬੰਧੀ ਸਾਰੇ ਜ਼ਮੀਨੀ ਕਾਰਵਾਈ ਸਬੰਧੀ ਸਬੂਤ ਉਨ੍ਹਾਂ ਅਤੇ ਉਨ੍ਹਾਂ ਦੇ ਭਾਈਵਾਲਾਂ ਕੋਲ ਮੌਜ਼ੂਦ ਹਨ।ਉਨ੍ਹਾਂ ਕਿਹਾ ਕਿ ਸਿਰਸਾ ਅਚਾਨਕ ਇਸ ਸਬੰਧੀ ਮਨਘੜ੍ਹਤ ਕਹਾਣੀ ਬਣਾ ਕੇ ਵੋਟਰਾਂ ਦੇ ਦਿਲਾਂ ’ਚ ਗਲਤ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਸਬੰਧੀ ਉਹ ਜਲਦ ਕਾਰਵਾਈ ਕਰਨਗੇ।ਉਨ੍ਹਾਂ ਇਹ ਵੀ ਕਿਹਾ ਕਿ ਇਸ ਮੌਕੇ ਇਸ ਤਰ੍ਹਾਂ ਦੇ ਸਵਾਲ ਉਠਾਉਣੇ ਕਿਸੇ ਸਾਜਿਸ਼ ਦੇ ਸੰਕੇਤ ਦਿੰਦੇ ਹਨ ਅਤੇ ਸਿਰਸਾ ਵਿਰੋਧੀ ਧਿਰਾਂ ਨਾਲ ਹੱਥ ਮਿਲਾ ਕੇ ਹਲਕੇ ਪੱਧਰ ਦੀ ਰਾਜਨੀਤੀ ਕਰ ਰਿਹਾ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply