Saturday, April 11, 2026

ਖਰਚਾ ਅਬਜ਼ਰਵਰ ਵਲੋਂ ਉਮੀਦਵਾਰਾਂ ਦਾ ਚੋਣ ਖਰਚ ਨੋਟ ਕਰਨ ਦੀਆਂ ਹਦਾਇਤਾਂ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਖਰਚਾ ਅਬਜ਼ਰਵਰ ਜਨਾਬ ਮੁਹੰਮਦ ਅਬੂ ਸ਼ਾਮਾ ਆਈ.ਆਰ.ਐਸ ਨੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦਾ ਖਰਚਾ ਨੋਟ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਸਾਰੀਆਂ ਟੀਮਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ਕੋਈ ਵੀ ਉਮੀਦਵਾਰ ਨਿਰਧਾਰਤ ਸੀਮਾ ਤੋਂ ਵੱਧ ਚੋਣ ਖਰਚਾ ਨਾ ਕਰ ਸਕੇ, ਇਸ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਨਜ਼ਰ ਉਸ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਅਤੇ ਵਰਤੀ ਜਾ ਰਹੀ ਮਸ਼ੀਨਰੀ ਅਤੇ ਸਮੱਗਰੀ ’ਤੇ ਰੱਖੀ ਜਾਵੇ।

PPN2201201715

ਅੱਜ ਬਚਤ ਭਵਨ ਵਿਖੇ ਸਾਰੀਆਂ ਵੀਡੀਓ ਰਿਕਾਰਡਿੰਗ ਟੀਮਾਂ, ਵੀਡੀਓ ਵੇਖ ਕੇ ਖਰਚੇ ਦਾ ਅੰਦਾਜ਼ਾ ਲਗਾਉਣ ਵਾਲੀਆਂ ਟੀਮਾਂ, ਛਾਪਾ ਮਾਰ ਦਸਤਿਆਂ ਅਤੇ ਹੋਰ ਚੋਣ ਮਸ਼ਿਨਰੀ ਨਾਲ ਵਿਸਥਾਰਤ ਮੀਟਿੰਗ ਵਿਚ ਉਨਾਂ ਹਦਾਇਤ ਕੀਤੀ ਕਿ ਹਰੇਕ ਚੋਣ ਰੈਲੀ ਦੀ ਬਾਰੀਕੀ ਨਾਲ ਵੀਡੀਓ ਰਿਕਾਰਡਿੰਗ ਕੀਤੀ ਜਾਵੇ, ਜਿਸ ਵਿਚ ਉਮੀਦਵਾਰ ਵੱਲੋਂ ਲਗਾਏ ਗਏ ਟੈਂਟ, ਕੁਰਸੀਆਂ, ਸਟੇਜ ਦਾ ਸਾਇਜ਼, ਸਾੳੂਂਡ, ਲੋਕਾਂ ਨੂੰ ਲਿਆਉਣ ਲਈ ਵਰਤੀਆਂ ਗਈਆਂ ਗੱਡੀਆਂ, ਲਗਾਏ ਝੰਡੇ, ਸਟਿਕਰ ਅਤੇ ਲੋਕਾਂ ਨੂੰ ਦਿੱਤੇ ਚਾਹ-ਪਾਣੀ ਆਦਿ ਦਾ ਵੇਰਵਾ ਦਰਜ ਹੋਵੇ ਅਤੇ ਟੀਮ ਇੰਚਾਰਜ ਰੈਲੀ ਸਥਾਨ ਤੋਂ ਹੀ ਉਸ ਵਿਚ ਸਾਰੇ ਵੇਰਵੇ ਆਪਣੀ ਅਵਾਜ਼ ਵਿਚ ਦਰਜ ਕਰੇ। ਇਸ ਮਗਰੋਂ ਵੀਡੀਓ ਵੇਖਣ ਵਾਲੀ ਟੀਮ ਇੰਨਾਂ ਸਾਰੀਆਂ ਵਰਤੀਆਂ ਗਈਆਂ ਚੀਜਾਂ ਨੂੰ ਧਿਆਨ ਵਿਚ ਰੱਖਦੇ ਹੋੲ,ੇ ਇਸ ਦਾ ਖਰਚ ਉਮੀਦਵਾਰ ਲਈ ਲਗਾਏ ਗਏ ਖਰਚਾ ਰਜਿਸਟਰ ਵਿਚ ਦਰਜ ਕਰੇ ਅਤੇ ਇੰਨਾਂ ਸਾਰੇ ਖਰਚਿਆਂ ਨੂੰ ਉਮੀਦਾਵਰ ਦੇ ਖਰਚਾ ਰਜਿਸਟਰ ਨਾਲ ਮਿਲਾ ਕੇ ਵੇਖਿਆ ਜਾਵੇ ਕਿ ਕੀ ਉਸ ਨੇ ਵੀ ਸਹੀ ਰਿਕਾਰਡ ਦਰਜ ਕੀਤਾ ਹੈ?
ਉਨਾਂ ਦੱਸਿਆ ਕਿ ਹਰੇਕ ਉਮੀਦਵਾਰ ਨੂੰ ਜਦੋਂ ਵੀ ਖਰਚਾ ਟੀਮ ਵੱਲੋਂ ਜਾਂਚ ਲਈ ਬੁਲਾਇਆ ਜਾਂਦਾ ਹੈ ਤ ਉਹ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਖਰਚਾ ਰਜਿਸਟਰ ਲੈ ਕੇ ਜਾਂਚ ਲਈ ਪਹੁੰਚੇ। ਉਨਾਂ ਦੱਸਿਆ ਕਿ ਇਸੇ ਤਰਾਂ ਉਮੀਦਵਾਰਾਂ ਵੱਲੋਂ ਲਗਾਏ ਗਏ ਹੋਰਡਿੰਗ ਆਦਿ ਵੀ ਚੈਕ ਕੀਤੇ ਜਾਣ ਕਿ ਉਨਾਂ ’ਤੇ ਪਿ੍ਰਟਰ, ਪਬਲਿਸ਼ਰ ਦਾ ਨਾਂਅ, ਗਿਣਤੀ ਆਦਿ ਛਪੀ ਹੈ ਜਾਂ ਨਹੀਂ।ਉਨਾਂ ਦੱਸਿਆ ਕਿ ਲੋਕ ਸਭਾ ਉਮੀਦਵਾਰ ਲਈ 70 ਲੱਖ ਰੁਪਏ ਦੀ ਖਰਚਾ ਰਾਸ਼ੀ ਤੈਅ ਹੈ ਅਤੇ ਵਿਧਾਨ ਸਭਾ ਚੋਣਾਂ ਲਈ 28 ਲੱਖ ਰੁਪਏ ਤੇ ਕਿਸੇ ਵੀ ਤਰਾਂ ਉਮੀਦਵਾਰ ਇਸ ਤੋਂ ਵੱਧ ਖਰਚ ਕਰਨ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਸਾਰਾ ਖਰਚਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੀਆਂ ਗਈਆਂ ਟੀਮਾਂ ਆਪਣੇ ਤੌਰ ’ਤੇ ਨੋਟ ਕਰ ਰਹੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਉਨਾਂ ਨਾਲ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply