ਮਜੀਠਾ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕਾਂ ਨੂੰ ਕਾਂਗਰਸ ਅਤੇ ਆਪ ਦੇ ਅਸਲੀ ਕਿਰਦਾਰ ਨੂੰ ਪਹਿਚਾਨਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇ ਤੁਸੀਂ ਇੱਕ ਗਲਤ ਫੈਸਲਾ ਲੈ ਲਿਆ ਤਾਂ ਜਿਹੜੀਆਂ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਹਨ, ਇਹ ਸਾਰੀਆਂ ਖਤਮ ਹੋ ਜਾਣਗੀਆਂ।ਅਸੀਂ ਜੋ ਵਾਅਦੇ ਕੀਤੇ ਸਨ, ਉਹਨਾਂ ਨੂੰ ਪੂਰੇ ਕਰ ਵਿਖਾਇਆ ਹੈ।ਅੱਗੇ ਵੀ ਆਪਣੇ ਵਾਅਦੇ ਪੂਰੇ ਕਰਾਂਗੇ।

ਮਜੀਠੀਆ ਦੇ ਪਿੰਡ ਅਠਵਾਲ ਵਿਖੇ ਚੋਣ ਪ੍ਰਚਾਰ ਦੌਰਾਨ ਵਿਕਾਸ ਤੋਂ ਪ੍ਰਭਾਵਿਤ ਹੋਕੇ ਬਾਬਾ ਨਿਰਮਲ ਸਿੰਘ, ਗਿਆਨ ਸਿੰਘ, ਦਲਬੀਰ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਸਿੰਘ, ਬਲਕਾਰ ਸਿੰਘ, ਗੁਰਭੇਜ ਸਿੰਘ, ਬਲਕਾਰ ਸਿੰਘ, ਅੰਗਰੇਜ਼ ਸਿੰਘ ਦੀ ਅਗਵਾਈ ’ਚ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਲੋਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਵਿੱਚ ਮਜੀਠੀਆ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੇ ਹਿਤੈਸ਼ੀ ਅਕਾਲੀ-ਭਾਜਪਾ ਗੱਠਜੋੜ ਜਲਦੀ ਹੀ ਸਮਾਜ ਦੇ ਹਰ ਵਰਗ ਲਈ ਇੱਕ ਪੈਕੇਜ ਦਾ ਐਲਾਨ ਕਰੇਗੀ।ਕਾਂਗਰਸ ਪੰਜਾਬ ਦੀ ਦੁਸ਼ਮਣ ਜਮਾਤ ਹੈ।ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ,ਗਗਨਦੀਪ ਸਿੰਘ ਭਕਨਾ, ਯੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਪ੍ਰਭਦਿਆਲ ਸਿੰਘ ਪੰਨਵਾ, ਬਬੀ ਭੰਗਵਾਂ, ਸਰਪੰਚ ਚਮਨ ਸਿੰਘ, ਮਾਸਟਰ ਗੁਰਮੀਤ ਸਿੰਘ, ਜਥੇਦਾਰ ਦਲਜੀਤ ਸਿੰਘ, ਮੰਟੀ ਨੰਬਰਦਾਰ ਜਸਬੀਰ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media