Monday, February 23, 2026

ਕਲਿਯਾਣਪੁਰੀ ‘ਚ ਦਿੱਲੀ ਕਮੇਟੀ ਵੱਲੋਂ ਸ਼ਸਤ੍ਰ ਵਿਦਿਆ ਦੀ ਸਿੱਖਲਾਈ ਸ਼ੁਰੂ

PPn130606
ਨਵੀਂ ਦਿੱਲੀ, 13 ਜੂਨ (ਅੰਮ੍ਰਿਤ ਲਾਲ ਮੰਨਣ)-   ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਰਸ਼ਨ ਸਿੰਘ ਵੱਲੋਂ ਆਪਣੇ ਹਲਕੇ ਦੇ ਕਲਿਯਾਣ ਪੁਰੀ ਕਲੋਨੀ ਵਿਖੇ ਸ਼ਸਤ੍ਰ ਵਿਦਿਆ ਦੀ ਸਿਖਲਾਈ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਬੀਤੇ ਦਿਨੀ ਗੁਰਦੁਆਰਾ ਕਲਿਯਾਣ ਪੁਰੀ ਦੀ ਹੋਈਆਂ ਚੋਣਾਂ ਤੋਂ ਬਾਅਦ ਆਪਣੇ ਪੈਨਲ ਦੀ ਜਿੱਤ ਤੇ ਦਰਸ਼ਨ ਸਿੰਘ ਵੱਲੋਂ 1984 ਸਿੱਖ ਕਤਲੇਆਮ ਪੀੜਤਾਂ ਦੀ ਇਸ ਕਲੋਨੀ ‘ਚ ਧਰਮ ਪ੍ਰਚਾਰ ਅਤੇ ਸਮਾਜਿਕ ਕਲਿਯਾਣ ਦੀਆਂ ਯੋਜਨਾਵਾਂ ਛੇਤੀ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਗਈ ਸੀ। ਉਸੇ ਕੜੀ ਤਹਿਤ ਬੱਚਿਆਂ ਅਤੇ ਨੌਜਵਾਨਾਂ ਦਾ ਇਕ ਜੱਥਾ ਬਣਾਕੇ ਤੇ ਉਨ੍ਹਾਂ ਨੂੰ ਸ਼ਸਤ੍ਰ ਉਪਲਬੱਧ ਕਰਵਾਉਂਦੇ ਹੋਏ ਦਿੱਲੀ ਕਮੇਟੀ ਵੱਲੋਂ ਇਹ ਪਹਿਲ ਸ਼ੁਰੂ ਕੀਤੀ ਗਈ ਹੈ। ਦਰਸ਼ਨ ਸਿੰਘ ਨੇ ਇਸ ਮੌਕੇ ਧਰਮ ਪ੍ਰਚਾਰ ਲਈ ਪ੍ਰਚਾਰਕ ਵੀ ਇਲਾਕੇ ਦੀ ਸੰਗਤ ਨੂੰ ਉਪਲਬੱਧ ਕਰਵਾਉਣ ਦਾ ਭਰੋਸਾ ਦਿੱਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply