ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਹਲਕਾ ਦੱਖਣੀ ਤੋਂ ਕਾਂਗਰਸ ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਵਾਰਡ ਨੰਬਰ 33, 35 `ਚ ਘਰੋ ਘਰੀ ਗਏ ਜਿੱਥੇ ਉਨਾਂ ਨੂੰ ਲੋਕਾਂ ਨੇ ਭਾਰੀ ਸਮੱਰਥਨ ਦਿੱਤਾ, ਉਪਰੰਤ ਵਾਰਡ ਨੰਬਰ 39 `ਚ ਰੈਲੀ ਕੀਤੀ ਗਈ।ਕੋਟ ਮਾਹਣਾ ਸਿੰਘ ਤੋ ਕਾਫੀ ਅਕਾਲੀ ਪਰਿਵਾਰ ਕਾਂਗਰਸ ਚ ਸ਼ਾਮਲ ਹੋਏ।ਇੰਦਰਬੀਰ ਸਿੰਘ ਬੁਲਾਰੀਆ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਨਤਕ ਹਿੱਤਾਂ ਵਿਚ ਉਨਾਂ ਦਾ ਘੋਲ ਅਕਾਲੀ ਭਾਜਪਾ ਸਰਕਾਰ `ਚ ਮੁੱਖ ਸੰਸਦੀ ਸਕੱਤਰ ਤੇ ਵਿਧਾਇਕ ਵੱਜੋ ਕਰਦੇ ਰਹੇ ਹਨ ਪਰ ਬਾਦਲਾਂ ਦੀ ਤੰਗ ਸਿਆਸੀ ਸੋਚ ਕਾਰਨ ਹਲਕਾ ਦੱਖਣੀ ਦੇ ਲੋਕਾਂ ਦੇ ਭੱਖਦੇ ਮੱਸਲੇ ਤੇ ਹੋਰ ਬੁਨਿਆਦੀ ਸਹੂਲਤਾਂ ਅਵਾਮ ਨੂੰ ਨਹੀਂ ਮਿਲ ਸਕੀਆ। ਡੰਪ ਦੇ ਮੱਸਲੇ ਬਾਰੇ ਬੁਲਾਰੀਆ ਨੇ ਸਪੱਸ਼ਟ ਕੀਤਾ ਜਦ ਬਾਦਲਾਂ ਇਸ ਨੂੰ ਚੁੱਕਣ ਤੋਂ ਨਾਂਹ ਕਰ ਦਿੱਤੀ ਤਾਂ ਉਨਾਂ ਤਿੱਖੀ ਵਿਰੋਧਤਾ ਕੀਤੀ ਅਤੇ ਡੰਪ ਦੀ ਸੰਘਰਸ਼ ਕਮੇਟੀ ਨਾਲ ਘੋਲ ਕਰਨ ਲਈ ਮੈਦਾਨ `ਚ ਨਿੱਤਰੇ ਜਿਸ ਦਾ ਮੈਨੂੰ ਸਿਆਸੀ ਤੇ ਵਪਾਰਿਕ ਤੌਰ ਤੇ ਕਾਫੀ ਨੁਕਸਾਨ ਹੋਇਅ,ਾ ਪਰ ਉਹ ਜਨਤਾ ਨਾਲ ਖੜੇ ਰਹੇ। ਬੁਲਾਰੀਆ ਨੇ ਅਕਾਲੀਆਂ ਭਾਜਪਾ ਗਠਜੋੜ ਦੀ ਅਲੋਚਨਾ ਕਰਦਿਆਂ ਕਿਹਾ ਕਿ ਇੰਨਾਂ ਦੀਆਂ ਲੋਟੂ ਨੀਤੀਆਂ ਲੋਕ ਵਿਰੋਧੀ ਰਹੀਆਂ ਹਨ।ਇਸ ਲਈ ਉਨਾਂ ਕਾਂਗਰਸ ਦਾ ਪੱਲਾ ਫੜਿਆ।ਬੁਲਾਰੀਆ ਨੇ ਦਾਅਵੇ ਨਾਲ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਕਾਂਗਰਸ ਦੀ ਹਕੂਮਤ ਵੇਖਣਾ ਚਾਹੁੰਦੇ ਹਨ ਅਤੇ ਬਾਦਲਾਂ ਦਾ ਬਿਸਤਰਾ ਗੋਲ ਕਰਨਗੇ।
ਇਸ ਮੌਕੇ ਗੁਲਜਾਰ ਸਿੰਘ, ਸੰਨੀ ਬੋਬੀ, ਨਿਰਮਲਜੀਤ ਸਿੰਘ ਗੋਲਡੀ, ਬਲਦੇਵ ਸਿੰਘ ਵਿੱਕੀ, ਏ ਐਸ ਰੰਧਾਵਾ, ਨਵਦੀਪ ਗੋਲਡੀ, ਮਨਪ੍ਰੀਤ ਸੰਧੂ, ਲੱਕੀ ਗਿੱਲ, ਕੰਵਲਜੀਤ ਗੋਲਡੀ, ਉਪਕਾਰ ਸਿੰਘ, ਰਾਣਾ, ਸੁਰਿੰਦਰ ਸਿੰਘ,ਕੈਪਟਨ ਧੁੰਨਾ, ਟਿੰਕੂ ਸਹਿਜਰਾ, ਸੰਨੀ ਬੋਬੀ, ਬਾਬਾ ਗਰੀਬ, ਗਗਨ ਸਿੰਘ, ਸੰਨੀ, ਸਤਨਾਮ ਸਿੰਘ, ਬੰਟੀ ਸੂਰੀ, ਰਿੱਕੀ, ਸਾਬੀ ਜੋੜਾ, ਗਿੰਨੀ ਬੱਗਾ, ਲੱਕੀ ਢਲਾਈ ਵਾਲਾ, ਬੱਬਲਾ, ਮੋਨੂੰ, ਪਲਵਿੰਦਰ ਸਿੰਘ ਸੋਖੀ, ਸੱਜਣ ਸਿੰਘ, ਬੱਬੂ ਗਰੀਬ, ਮਨਹੋਰ ਸਿੰਘ, ਸਵਿੰਦਰ ਸਿੰਘ, ਜਗਦੀਸ਼ ਸਿੰਘ, ਵਿੱਕੀ ਸੰਧੂ, ਬਖਸ਼ੀ ਸਿੰਘ, ਉਪਕਾਰ ਸਿੰਘ ਜਸਪਾਲ ਨਗਰ, ਸੁਰਿੰਦਰ ਸਿੰਘ, ਅਵਤਾਰ ਸਿੰਘ, ਧਰਮ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਬਲਕਾਰ ਸਿੰਘ, ਗੁਰਜੀਤ ਸਿੰਘ, ਭੁਪਿੰਦਰ ਸਿੰਘ, ਨਰਿੰਦਰ ਸਿੰਘ, ਅਵਤਾਰ ਸਿੰਘ, ਗੋਲਡੀ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media