Tuesday, October 6, 2026

ਅਸਲਾਧਾਰਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਲਈ ਕਰੜੀ ਚੇਤਾਵਨੀ

PPN2301201717ਧੂਰੀ, 23 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਥਾਣਾ ਸਿਟੀ ਧੂਰੀ ਦੇ ਮੁੱਖ ਅਫਸਰ ਇੰਸਪੈਕਟਰ ਕਰਮਵੀਰ ਸਿੰਘ ਅਤੇ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਉਹਨਾਂ ਅਸਲਾ ਧਾਰਕਾਂ ਲਈ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ, ਜਿੰਨਾਂ ਨੇ ਚੋਣ ਕਮੀਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਅਜੇ ਤੱਕ ਆਪਣਾ ਅਸਲਾ ਜਮਾਂ੍ਹ ਨਹੀਂ ਕਰਵਾਇਆ।ਉਹਨਾਂ ਕਿਹਾ ਕਿ ਥਾਣੇ ਵਿੱਚ ਦਰਜ ਰਿਕਾਰਡ ਅਨੁਸਾਰ ਅਜੇ ਵੀ ਅਸਲਾ ਧਾਰਕਾਂ ਨੇ ਸ਼ਹਿਰ ਅੰਦਰ ਹੋਈ ਮੁਨਿਆਦੀ, ਮੋਹਤਬਰ ਵਿਅਕਤੀਆਂ ਰਾਹੀਂ ਭੇਜੇ ਗਏ ਸੁਨੇਹਿਆਂ ਅਤੇ ਗੁਰੂਦਆਰਿਆਂ ਵਿੱਚ ਅਨਾਊਂਸਮੈਂਟ ਦੇ ਬਾਵਜੂਦ ਵੀ ਆਪਣਾ ਅਸਲਾ ਅਸਲਾ-ਡੀਲਰ ਪਾਸ ਜਾਂ ਥਾਣੇ ਵਿੱਚ ਜਮਾਂ੍ਹ ਨਹੀਂ ਕਰਵਾਇਆ ਜੋ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ।ਹਰਜਿੰਦਰ ਸਿੰਘ ਨੇ ਦੱਸਿਆ ਕਿ ਅਸਲਾ ਨਾ ਜਮਾਂ੍ਹ ਕਰਵਾਉਣ ਵਾਲੇ ਲੋਕਾਂ ਦਾ ਪੂਰਾ-ਪੂਰਾ ਰਿਕਾਰਡ ਉਹਨਾਂ ਪਾਸ ਮੌਜੂਦ ਹੈ ਅਤੇ ਅਜਿਹੇ ਅਸਲਾ ਧਾਰਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਨਾ ਨੂੰ ਯਕੀਨੀ ਬਨਾਉਣ, ਨਹੀਂ ਤਾਂ ਉਹਨਾਂ ਦੇ ਲਾਇਸੰਸ ਰੱਦ ਕੀਤੇ ਜਾ ਸਕਦੇ ਹਨ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply