ਧੂਰੀ, 23 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਪੁਰਾਣੇ ਤਹਿਸੀਲ ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਦੀ ਇੱਕ ਚੋਣ ਮੀਟਿੰਗ ਅਸ਼ਟਾਮ ਫਰੋਸ਼ਾਂ ਅਤੇ ਵਸੀਕਾ ਨਵੀਸਾਂ ਦੇ ਪ੍ਰਧਾਨ ਦਵਿੰਦਰ ਕੁਮਾਰ ਗੁਪਤਾ ਦੀ ਅਗੁਵਾਈ ਹੇਠ ਹੋਈ।ਚੋਣ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਹਰੀ ਸਿੰਘ ਨੇ ਤਹਿਸੀਲ ਕੰਪਲੈਕਸ ਦੀ ਸ਼ਹਿਰ ਤੋਂ ਬਾਹਰ ਚਲੀ ਗਈ ਬਿਲਡਿੰਗ ਵਿੱਚ ਅਸ਼ਟਾਮ ਫਰੋਸ਼ਾਂ, ਵਸੀਕਾ ਨਵੀਸਾਂ ਅਤੇ ਟਾਈਪਿਸਟਾਂ ਨੂੰ ਜ਼ਲਦ ਹੀ ਸ਼ਿਫਟ ਕਰਨ ਦਾ ਭਰੋਸਾ ਦਿਵਾਇਆ।
ਮੀਟਿੰਗ ਵਿੱਚ ਸੰਬੋਧਨ ਕਰਦਿਆਂ ਹਰੀ ਸਿੰਘ ਨੇ ਕਿਹਾ ਕਿ ਉਹ ਆਪਣੀ ਜਿੰੰੰਮੇਵਾਰੀ ਬਾਖੂਬੀ ਨਿਭਾਉਣਾ ਜਾਣਦੇ ਹਨ ਅਤੇ ਉਹ ਲੋਕਾਂ ਨਾਲ ਕੀਤੇ ਵਾਅਦਿਆਂ `ਤੇ ਪੂਰੀ ਤਰਾਂ੍ਹ ਖਰਾ੍ਹ ਉਤਰਣਗੇ।ਉਹਨਾਂ ਜਿੱਤ ਤੋਂ ਬਾਅਦ ਹਲਕਾ ਧੂਰੀ ਵਿੱਚ ਪੜਾਈ, ਸਿਹਤ ਅਤੇ ਸਿੱਖਿਆ ਪੱਧਰ ਲਈ ਵਿਸ਼ੇਸ਼ ਕਦਮ ਚੁੱਕਣ ਦੀ ਗੱਲ ਕੀਤੀ ਅਤੇ ਅੰਗਰੇਜ਼ੀ ਦੀ ਵੱਧ ਰਹੀ ਮਹੱਤਤਾ ਲਈ ਉਹਨਾਂ ਇੱਥੇ ਇੰਗਲਿਸ਼ ਸਿਖਾਉਣ ਲਈ ਸੰਸਥਾ ਖੋਲ੍ਹਣ ਦਾ ਦਾਅਵਾ ਕੀਤਾ।ਉਹਨਾਂ ਹਲਕੇ ਵਿੱਚ ਉਦਯੋਗਾਂ ਨੂੰ ਪ੍ਰਫੂਲਿੱਤ ਕਰਕੇ ਬੇਰੁਜ਼ਗਾਰਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸ਼ੋਤਮ ਕਾਂਸਲ ਨਗਰ ਸੰਜੀਵ ਗਰਗ ਸਾਬਕਾ ਪੰਚ ਰੰਚਨਾਂ, ਗੁਰਦੀਪ ਸਿੰਘ ਨਕਸ਼ਾ ਨਵੀਸ, ਦੀਪਕ ਵਰਮਾਂ, ਪਵਨ ਕੁਮਾਰ, ਜਗਦੀਸ਼ ਕੁਮਾਰ, ਰਾਜ ਕੁਮਾਰ ਸਿੰਗਲਾ, ਵਿਜੈ ਕੁਮਾਰ, ਮਹਿੰਦਰ ਪਾਲ ਜਿੰਦਲ, ਮੁਕੇਸ਼ ਕੁਮਾਰ, ਚਮਕੌਰ ਸਿੰਘ ਕਲੇਰ, ਮੁਹੰਮਦ ਮੁਸ਼ਤਾਕ, ਹਰਵਿੰਦਰ ਕੁਮਾਰ ਬੰਟੀ ਅਤੇ ਰਾਕੇਸ਼ ਮੋਹਨ ਆਦਿ ਸਮੇਤ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media