
ਮਾਲੇਰਕੋਟਲਾ, 24 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਭੱਟ )- ਸਥਾਨਕ ਨਾਮਵਰ ਅਖਾੜਾ ਭੋਲਾ ਬਾਗਵਾਲਾ ਵਿਖੇ ਪ੍ਰੈਕਟਿਸ ਕਰ ਰਹੇ ਪਹਿਲਵਾਨਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਬੈਠਕ ਰੱਖੀ ਗਈ ਜਿਨ੍ਹਾਂ ਨੇ ਰਾਸ਼ਟਰੀ ਤੇ ਸਟੇਟ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਕਾਮਯਾਬੀ ਹਾਸਿਲ ਕਰਕੇ ਆਪਣੇ ਸ਼ਹਿਰ, ਕੋਚ ਤੇ ਅਖਾੜੇ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਲਈ ਬਾਦਸ਼ਾਹ ਕਲੱਬ ਕੱਚਾ ਕੋਟ ਦੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਅਖਾੜੇ ਦੇ ਕੋਚ ਸ਼੍ਰੀ ਮੁਹੰਮਦ ਸ਼ਫੀਕ ਭੋਲਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ‘ਚ ਮੁਹੰਮਦ ਫਿਰੋਜ਼ ਉਰਫ ਮਾਮਾ ਨੇ ਇੰਟਰ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੁਸ਼ਤੀ ਮੁਕਾਬਲਿਆਂ ਵਿਚੋਂ ਗੋਲਡ ਮੈਡਲ, ਮੁਹੰਮਦ ਸ਼ਾਹਿਦ ਨੇ ਪੰਜਾਬ ਦੇ ਦਿਹਾਤੀ ਖੇਲ ਮੇਲੇ ਵਿੱਚ ਗੋਲਡ ਮੈਡਲ, ਪੰਜਾਬ ਸਕੂਲ ਖੇਲਾਂ ਵਿੱਚ ਸਿਲਵਰ ਮੈਡਲ, ਮੁਹੰਮਦ ਆਤਿਫ ਨੇ ਪੰਜਾਬ ਜੂਨੀਅਰ ਰੈਸਲਿੰਗ ਵਿੱਚ ਕਾਂਸੀ ਦਾ ਤਮਗਾ, ਮੁਹੰਮਦ ਸਾਲਮ ਨੇ ਪੰਜਾਬ ਸਕੂਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਤੇ ਮੁਹੰਮਦ ਅਫਨਾਨ ਨੇ ਕਾਂਸੀ ਦਾ ਤਮਗਾ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਵਿੱਚ ਸ਼ਾਮਿਲ ਹਨ। ਸ਼੍ਰੀ ਸ਼ਫੀਕ ਭੋਲਾ ਨੇ ਇਹਨਾਂ ਹੋਣਹਾਰ ਪਹਿਲਵਾਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਾਰੇ ਪ੍ਰੈਕਟਿਸ ਕਰ ਰਹੇ ਪਹਿਲਵਾਨਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਤੇ ਮਦਦ ਦਾ ਯਕੀਨ ਦਿਲਾਇਆ ਤੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਦਸ਼ਾਹ ਕਲੱਬ ਦੇ ਪ੍ਰਧਾਨ ਮੁਹੰਮਦ ਸ਼ਕੀਲ, ਕਾਲਾ ਪਹਿਲਵਾਨ, ਖਲੀਫਾ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media