
ਮਾਲੇਰਕੋਟਲਾ, 24 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਭੱਟ )- ਪੰਜਾਬ ਉਰਦੂ ਅਕੈਡਮੀ ਵੱਲੋਂ ਪਹਿਲੀ ਵਾਰ ਇੱਕ ਸਾਹਿਤਕ ਪ੍ਰੋਗਰਾਮ “ਇੱਕ ਸ਼ਾਮ ਸੂਫ਼ੀਆਨਾ ਕਲਾਮ ਦੇ ਨਾਮ” ਸਿਰਲੇਖ ਅਧੀਨ ਆਯੋਜਿਤ ਕੀਤਾ ਗਿਆ। ਜਿਸ ਵਿੱਚ ਹਲਕਾ ਮਾਲੇਰਕੋਟਲਾ ਅਤੇ ਅਮਰਗੜ੍ਹ ਦੇ ਅਬਜ਼ਰਵਰ ਸ਼੍ਰੀ ਅੰਨਦ ਸਰੂਪ (ਆਈ.ਆਰ.ਐਸ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂ ਕਿ ਸ਼੍ਰੀ ਡਾ. ਸ਼ੌਕਤ ਅਹਿਮਦ ਪਰੇ (ਆਈ.ਏ.ਐਸ) ਐਸ.ਡੀ.ਐਮ ਮਾਲੇਰਕੋਟਲਾ ਨੇ ਇਸ ਸੂਫ਼ੀਆਨਾ ਮਹਿਫ਼ਿਲ ਦੀ ਪ੍ਰਧਾਨਗੀ ਕੀਤੀ।ਇਸ ਸਾਹਿਤਕ ਪ੍ਰੋਗਰਾਮ ਦੇ ਅਰੰਭ ਵਿੱਚ ਪੰਜਾਬ ਉਰਦੂ ਅਕੈਡਮੀ ਦੇ ਸਕੱਤਰ ਪ੍ਰੋ. ਮਨਜ਼ੂਰ ਹਸਨ ਨੇ ਮਹਿਮਾਨ ਖ਼ਾਸ ਤੌਰ ‘ਤੇ ਸ਼੍ਰੀ ਅਨੰਦ ਸਰੂਪ (ਆਈ.ਆਰ.ਐਸ) ਅਤੇ ਸ਼੍ਰੀ ਸ਼ੌਕਤ ਅਹਿਮਦ ਪਰੇ (ਆਈ.ਏ.ਐਸ) ਐਸ.ਡੀ.ਐਮ ਮਾਲੇਰਕੋਟਲਾ ਨੂੰ ਜੀ ਆਇਆਂ ਆਖਦਿਆਂ ਉਕਤ ਪ੍ਰੋਗਰਾਮ ਦੀ ਸਾਹਿਤਕ ਮਹੱਤਤਾ ਬਿਆਨ ਕਰਦਿਆਂ ਕਿਹਾ ਕਿ ਸੂਫ਼ੀਆਂ ਨੇ ਉਰਦੂ ਦੀ ਪ੍ਰਫ਼ੁਲੱਤਾ ਅਤੇ ਆਪਣੇ ਦੇਸ਼ ਵਾਸੀਆਂ ਵਿੱਚ ਆਪਸੀ ਭਾਈਚਾਰਾ ਅਤੇ ਮਿਲਣਸਾਰੀ ਕਾਇਮ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਹ ਉਹ ਲੋਕ ਸਨ ਜਿਹੜੇ ਹਰੇਕ ਚੀਜ਼ ਤੋਂ ਜ਼ਿਆਦਾ ਰੱਬ ਦੀ ਰਜ਼ਾ ਨੂੰ ਤਰਜੀਹ ਦਿੰਦੇ ਸਨ ਅਤੇ ਸੰਸਾਰਕ ਹਰੇਕ ਕਿਸੇ ਵੀ ਲੋਭ ਅਤੇ ਲਾਲਸਾ ਤੋਂ ਬਿਨਾਂ ਆਪਣੇ ਰੱਬ ਦੀ ਰਜ਼ਾ ਪ੍ਰਾਪਤ ਕਰਨ ਲਈ ਆਪਣਾ ਜੀਵਨ ਵਤੀਤ ਕਰਦ ਸਨ। ਡਾ. ਸ਼ੌਕਤ ਅਹਿਮਦ ਪਰੇ (ਆਈ.ਏ.ਐਸ) ਨੇ ਆਪਣੇ ਸੰਖੇਪ ‘ਤੇ ਪ੍ਰਭਾਵਸ਼ਾਲੀ ਪ੍ਰਧਾਨਗੀ ਭਾਸ਼ਨ ਵਿੱਚ ਕਿਹ ਕਿ ਮਨੁੱਖੀ ਜ਼ਿੰਦਗੀ ਅਸਲ ਵਿੱਚ ਇੱਕ ਪਾਣੀ ਦੇ ਬੁਲਬੁਲੇ ਵਾਂਗ ਹੈ, ਪਤਾ ਨਹੀਂ ਕਦੋਂ ਅਤੇ ਕਿੱਥੇ ਇਹ ਬੁਲਬੁਲਾ ਫੁੱਟ ਜਾਵੇ। ਇਸ ਲਈ ਮਨੁੱਖ ਨੂੰ ਇਸ ਸਚੱਾਈ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅਤੇ ਰੋਜ਼ਾਨਾ ਸੋਣ ਤੋਂ ਪਹਿਲਾਂ ਦਿਨ ਭਰ ਦੇ ਕੰਮਾਂ ਦੀ ਘੋਖ ਕਰਨੀ ਚਾਹੀਦੀ ਹੈ ਜੇਕਰ ਰਾਤ ਨੂੰ ਨੀਂਦ ਆ ਜਾਵੇ ਤਾਂ ਸਭ ਠੀਕ ਹੈ, ਪ੍ਰੰਤੂ ਜੇਕਰ ਨਹੀਂ ਤਾਂ ਆਪਣੀ ਕਾਰਜਪ੍ਰਣਾਲੀ ਨੂੰ ਸੋਧਣ ਦੀ ਲੋੋੜ ਹੈ। ਉੱਘੇ ਸੂਫ਼ੀ ਗਾਇਕ ਉਸਤਾਦ ਸ਼ੌਕਤ ਅਲੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਸੂਫ਼ੀਆਨਾ ਕਲਾਮ ਪੇਯ ਕਰਕੇ ਖ਼ੂਬ ਵਾਹ-ਵਾਹ ਪ੍ਰਾਪਤ ਕੀਤੀ। ਇਸ ਮੌਕੇ ‘ਤੇ ਅੰਤਰ-ਰਾਸ਼ਟਰੀ ਪੱਧਰ ਦੇ ਸ਼ਹਿਨਾਈ ਅਤੇ ਬਾਂਸਰੀ ਵਾਦਕ ਸ਼੍ਰੀ ਮੋਹਿਤ ਨਾਮਦੇਵ ਨੇ ਅਪਣੀ ਕਲਾ ਦਾ ਮੁਜ਼ਾਹਰਾ ਕਰਕੇ ਚੰਗੀ ਦਾਦ ਇੱਕਠੀ ਹਾਸਿਲ ਕੀਤੀ। ਇਸ ਸਾਹਿਤਕ ਪ੍ਰੋਗਰਾਮ ਦੇ ਅਖੀਰ ਵਿੱਚ ਅਕੈਡਮੀ ਸਕੱਤਰ ਪ੍ਰੋ. ਮਨਜ਼ੂਰ ਹਸਨ ਨੇ ਸ਼ਿਰਕਤ ਲਈ ਸਾਰੇ ਹਾਜ਼ਰੀਨ ਖ਼ਾਸ ਤੌਰ ‘ਤੇ ਅੰਨਦ ਸਰੂਪ (ਆਈ.ਆਰ.ਐਸ) ਅਤੇ ਡਾ. ਸ਼ੌਕਤ ਅਹਿਮਦ ਪਰੇ (ਆਈ.ਏ.ਐਸ) ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਚੋਣਾਂ ਦੇ ਸਮੇਂ ਕਾਫ਼ੀ ਰੁਝੇਵਿਆਂ ਦੇ ਬਾਵਜੂਦ ਅਕੈਡਮੀ ਵਿੱਚ ਤਸ਼ਰੀਫ਼ ਲਿਆਂਦੀ ਅਤੇ ਕਲਾਕਾਰਾਂ ਦੇ ਵਕਾਰ ਵਿੱਚ ਮਿਸਾਲੀ ਵਾਧਾ ਕੀਤਾ। ਇਸ ਸੂਫ਼ੀਆਨਾ ਮਹਿਫ਼ਿਲ ਵਿੱਚ ਸਟੇਜ ਸਕੱਤਰ ਵੱਜੋਂ ਡਾ. ਮੁਹੰਮਦ ਸਲੀਮ ਜ਼ੇਬੈਰੀ ਨੇ ਸ਼ਲਾਘਾਯੋਗ ਢੰਗ ਨਾਲ ਸੇਟਜ ਦੀ ਕਾਰਵਾਈ ਨਿਭਾਈ।
Punjab Post Daily Online Newspaper & Print Media