ਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)-4 ਫਰਵਰੀ ਨੂੰ ਆ ਰਹੀਆਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਦੀ ਵਰਤੋਂ ਬਿਨਾਂ ਕਿਸੇ ਲਾਲਚ ਅਤੇ ਡਰ ਦੇ ਕਰਵਾਉਣ ਲਈ ਜਾਗਰੂਕ ਕਰਨ ਵਾਸਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿਚ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਵਧੀਕ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਕਾਰਪੋਰੇਸ਼ਨ ਮੈਡਮ ਸੋਨਾਲੀ ਗਿਰੀ, ਜੀ ਏ ਸ੍ਰੀ ਵਿਕਾਸ ਹੀਰਾ ਸਮੇਤ ਸਮੁੱਚਾ ਪ੍ਰਸ਼ਾਸਨ ਅਤੇ ਵੱਡੀ ਗਿਣਤੀ ਵਿਚ ਬੱਚੇ ਸ਼ਾਮਿਲ ਹੋਏ। ਸਟੇਡੀਅਮ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਨੇ ਸਾਰੇ ਹਾਜ਼ਰੀਨ ਨੂੰ ਦੇਸ਼ ਦੀ ਲੋਕਤਾਂਤਰਿਕ ਪਰੰਪਰਾਵਾਂ ਕਾਇਮ ਰੱਖਦੇ ਹੋਏ ਸੁਤੰਰਤ, ਨਿਰਪੱਖ ਅਤੇ ਸਾਂਤੀਪੂਰਨ ਚੋਣਾਂ ਕਰਵਾਉਣ ਅਤੇ ਪਾਉਣ ਦੀ ਸਹੁੰ ਚੁਕਾਈ ਅਤੇ ਆਪ ਵੀ ਖਾਧੀ।

ਹੱਥ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਬੈਨਰ ਚੁੱਕੀ ਇਹ ਮਾਰਚ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਭੰਡਾਰੀ ਪੁੱਲ ਰਸਤੇ ਕੁਈਨਜ਼ ਰੋਡ ਤੋਂ ਹੁੰਦਾ ਹੋਇਆ ਬੀ ਬੀ ਕੇ ਡੀ ਏ ਵੀ ਕਾਲਜ ਵਿਖੇ ਜਾ ਕੇ ਸਮਾਪਤ ਹੋਇਆ। ਖਰਾਬ ਮੌਸਮ ਦੇ ਬਾਵਜੂਦ ਸਮੁੱਚੇ ਪ੍ਰਸ਼ਾਸਨ ਅਤੇ ਬੱਚਿਆਂ ਵਿਚ ਇਸ ਨੇਕ ਕੰਮ ਨੂੰ ਲੈ ਕੇ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ।ਜਿਉਂ ਹੀ ਇਹ ਮਾਰਚ ਕੁਈਨਜ਼ ਰੋਡ ਤੋਂ ਲਾਰੈਂਸ ਰੋਡ ਨੂੰ ਮੁੜਿਆ ਤਾਂ ਨਿੱਕੀ-ਨਿੱਕੀ ਬੂੰਦ ਦੇ ਪੈ ਰਹੇ ਮੀਂਹ ਨੇ ਤੇਜੀ ਫੜ ਲਈ ਅਤੇ ਮੀਂਹ ਇਕ ਦਮ ਤੇਜ ਹੋ ਗਿਆ। ਡਿਪਟੀ ਕਮਿਸ਼ਨਰ ਸਮੇਤ ਸਾਰੇ ਰੈਲੀ ਵਿਚ ਸ਼ਾਮਿਲ ਕਰਮਚਾਰੀਆਂ ਅਤੇ ਬੱਚਿਆਂ ਨੇ ਦੁਕਾਨਾਂ ਅੱਗੇ ਆਸਰਾ ਲੈ ਕੇ ਕੁੱਝ ਸਮਾਂ ਕੱਢਿਆ।ਇਸ ਮਗਰੋਂ ਮੀਂਹ ਘੱਟ ਹੋ ਗਿਆ ਅਤੇ ਮਾਰਚ ਮੁੜ ਮੰਜ਼ਿਲ ਵੱਲ ਵੱਧ ਗਿਆ।
ਇਹ ਮਾਰਚ ਬੀ.ਬੀ.ਕੇ ਡੀ ਏ ਵੀ ਕਾਲਜ ਵਿਖੇ ਜਾ ਕੇ ਸਮਾਪਤ ਹੋਇਆ, ਜਿੱਥੇ ਕਾਲਜ ਪਿੰਸੀਪਲ ਅਤੇ ਹੋਰ ਸਟਾਫ ਵੱਲੋਂ ਮਾਰਚ ਦਾ ਸਵਾਗਤ ਕੀਤਾ ਗਿਆ।ਰਸਤੇ ਵਿਚ ਥਾਂ-ਥਾਂ ਬੈਂਕਾਂ ਅਤੇ ਹੋਰ ਅਦਾਰਿਆਂ ਨੇ ਮਾਰਚ ਵਿਚ ਸ਼ਾਮਿਲ ਬੱਚਿਆਂ ਤੇ ਹੋਰਨਾਂ ਲਈ ਰਿਫਰੈਸ਼ਮੈਂਟ ਦੇ ਸਟਾਲ ਲਗਾਏ ਹੋਏ ਸਨ।ਇਸ ਮੌਕੇ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ, ਡੀ.ਈ.ਓ ਸਕੈਡੰਰੀ ਅਮਰਦੀਪ ਸਿੰਘ, ਡੀ.ਈ.ਓ ਐਲੀਮੈਂਟਰੀ ਸਲਵਿੰਦਰ ਸਿੰਘ ਬੁੱਟਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media