ਕੱਥੂਨੰਗਲ, 28 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਦੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਤੇ ਕਾਗਰਸ ਜਿਲਾ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਵੱਲੋ ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੇ ਹੱਕ ਵਿਚ ਹਲਕੇ ਦੇ ਵੱਖ ਵੱਖ ਪਿੰਡਾਂ `ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਲਾਲੀ ਮਜੀਠੀਆ ਨੂੰ ਹਲਕੇ ਦੇ ਵੋਟਰਾ ਵੱਲੋ ਮਿਲ ਰਹੇ ਭਰਵੇ ਹੁੰਗਾਰੇ ਨੇ ਉਨਾ ਦੀ ਹੋਣ ਵਾਲੀ ਸਾਨਦਾਰ ਜਿੱਤ ਤੇ ਮੋਹਰ ਲਾ ਦਿੱਤੀ ਹੈ।

ਕੱਥੂਨੰਗਲ ਤੇ ਸੱਚਰ ਨੇ ਵੋਟਰਾਂ ਨੂੰ ਕਿਹਾ ਕਿ ਉਹ 4 ਫਰਵਰੀ ਵਾਲੇ ਦਿਨ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਹਲਕਾ ਮਜੀਠਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਲਾਲੀ ਨੂੰ ਜਿਤਾਉਣ ਲਈ ਪੰਜੇ ਦਾ ਬਟਨ ਦਬਾਉਣ।ਇਸ ਮੌਕੇ ਜੋਗਾ ਸਿੰਘ, ਰਵਿੰਦਰਪਾਲ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਕੁਲਦੀਪ ਸਰਮਾ ਚਵਿੰਡਾ ਦੇਵੀ, ਜਸਬੀਰ ਸਿੰਘ ਬੱਲ ਦਲਜੀਤ ਸਿੰਘ ਪਾਖਰਪੁਰਾ, ਜਸਕਰਨਪ੍ਰੀਤ ਸਿੰਘ ਸੱਚਰ, ਬਾਊ ਬਚਨਦਾਸ, ਮਨਮੋਹਨ ਸਿੰਘ ਟਿਟੁ, ਦਿਲਬਾਗ ਸਿੰਘ ਕੱਥੂਨੰਗਲ,ਅਵਤਾਰ ਸਿੰਘ ਗੁਪਾਲਪੁਰਾ, ਸੁਰਜੀਤ ਸਿੰਘ ਕੋਟਲਾ, ਬੀਰ ਸਿੰਘ ਤਲਵੰਡੀ, ਪ੍ਰਭਪਾਲ ਸਿੰਘ ਮਾਗਾ ਸਰਾਏ, ਹਰਿੰਦਰ ਸਿੰਘ ਸਾਮਨਗਰ, ਜੋਗਿੰਦਰ ਸਿੰਘ ਰੰਧਾਵਾ, ਭੱਪੀ ਭੱਲਾ ਮਜੀਠਾ, ਸੁਖਪਾਾਲ ਸਿੰਘ ਗਿੱਲ,ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਬਲਵੰਤ ਸਿੰਘ ਸਹਿਜਾਦਾ, ਪੰਚ ਕੇਵਲ ਸਿੰਘ ਲੁੱਧੜ,ਅੰਗਰੇਜ ਸਿੰਘ ਖੈੜੇ, ਸਤਨਾਮ ਸਿੰਘ ਕਾਜੀਕੋਟ, ਤਜਿੰਦਰ ਸਿੰਘ ਫੌਜੀ ,ਜਸਪਾਲ ਸਰਮਾ ਚਵਿੰਡਾ ਦੇਵੀ ਸਮੇਤ ਹੋਰ ਕਾਗਰਸੀ ਵਰਕਰ ਹਾਜਰ ਸਨ।
Punjab Post Daily Online Newspaper & Print Media