ਫਾਜ਼ਿਲਕਾ, 30 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਨੋਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨੋਜ਼ਵਾਜਨ ਸਮਾਜ ਸੇਵਾ ਸੰਸਥਾ ਪਿੰਡ ਗੰਜੂਆਣਾ ਹਸਤਾ ਵੱਲੋਂ ਕ੍ਰਿਕੇਟ ਮੁਕਾਬਲੇ ਕਰਵਾਏ ਗਏ।
ਜਿਸ ਵਿਚ 40 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪਿੰਡ ਪ੍ਰਧਾਨ ਵਰਿੰਦਰ ਕੁਮਾਰ ਨੇ ਦੱਸਿਆ ਕਿ ਕ੍ਰਿਕੇਟ ਦਾ ਫਾਇਨਲ ਮੁਕਾਬਲਾ ਨੋਜ਼ਵਾਨ ਸਮਾਜ ਸੇਵਾ ਸੰਸਥਾ ਗੰਜੂਆਣਾ ਹਸਤਾ ਅਤੇ ਲਾਧੂਕਾ ਇਲੈਵਨ ਦੇ ਵਿਚਕਾਰ ਖੇਡਿਆ ਗਿਆ। ਸਖ਼ਤ ਮੁਕਾਬਲੇ ਵਿਚ ਨੋਜ਼ਵਾਨ ਸਮਾਜ ਸੇਵਾ ਸੰਸਥਾ ਗੰਜੂਆਣਾ ਹਸਤਾ ਦੀ ਟੀਮ ਨੇ ਲਾਧੂਕਾ ਇਲੈਵਨ ਨੂੰ ਹਰਾਕੇੇ ਜਿੱਤ ਪ੍ਰਾਪਤ ਕੀਤੀ। ਮੁਕਾਬਲੇ ਵਿਚ ਸੰਸਥਾ ਦੇ ਬਲਾਕ ਪ੍ਰਧਾਨ ਰਾਜ ਖਨਗਵਾਲ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਪਿੰਡ ਪ੍ਰਧਾਨ ਵਰਿੰਦਰ ਕੁਮਾਰ ਅਤੇ ਸੰਸਥਾ ਦੀ ਪਿੰਡ ਦੀ ਟੀਮ ਨੂੰ ਕ੍ਰਿਕੇਟ ਮੁਕਾਬਲੇ ਕਰਵਾਉਣ ਤੇ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸੰਸਥਾ ਦੀ ਹਮੇਸ਼ਾਂ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਮੁਕਾਬਲੇ ਕਰਵਾਏ ਜਾਣ। ਤਾਕਿ ਨੋਜ਼ਵਾਨਾਂ ਦਾ ਖੇਡਾਂ ਦੇ ਪ੍ਰਤੀ ਰੁਝਾਨ ਵੱਧੇ ਅਤੇ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪਰਵਾਨਾ, ਸਾਜਨ ਕੁਮਾਰ, ਰਵੀ ਕੁਮਾਰ, ਵਿੱਕੀ, ਰਜਿੰਦਰ ਕੁਮਾਰ, ਦੇਬੂ, ਰਾਣਾ, ਬਿੱਟੂ ਕੁਮਾਰ, ਬਲਵਿੰਦਰ ਸਿੰਘ, ਮਨੋਜ਼ ਕੁਮਾਰ, ਅੰਕੁਸ਼ ਕੁਮਾਰ, ਮਨੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media