Sunday, September 6, 2026

ਸੁਰਜੀਤ ਜਿਆਣੀ ਨੇ ਵੱਖ ਵੱਖ ਮੁਹੱਲਿਆਂ ਵਿਚ ਕੀਤੀਆਂ ਜਨਸਭਾਵਾਂ

ਫਾਜ਼ਿਲਕਾ, 30 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਵਿਰੋਧੀ ਕਹਿੰਦੇ ਸਨ ਕਿ  ਗੰਗ ਕੈਨਾਲ ਤੋਂ ਚਿੜੀ ਵੀ ਪਾਣੀ ਨਹੀਂ ਪੀ ਸਕਦੀ, ਗੰਗ ਕੈਨਾਲ ਦਾ ਸਾਫ਼ ਪਾਣੀ ਕਦੇ ਫਾਜ਼ਿਲਕਾ ਦੇ ਲੋਕਾਂ ਨੂੰ ਪੀਣ ਲਈ ਨਹੀਂ ਮਿਲ ਸਕਦਾ। ਇੱਥੇ ਛੇ ਮਾਸੀ ਨਹਿਰ ਹੈ ਅਤੇ ਛੇ ਮਾਸੀ ਨਹਿਰ ਤੋਂ ਵਾਟਰ ਵਰਕਸ ਮੰਜ਼ੂਰ ਨਹੀਂ ਹੁੰਦਾ, ਪਰ ਇਹ ਉਹੀ ਗੰਗ ਕੈਨਾਲ ਹੈ ਜਿੱਕੋਂ ਨਹਿਰੀ ਪਾਣੀ ਪਰਿਯੋਜਨਾ ਸ਼ੁਰੂ ਕੀਤੀ ਗਈ ਹੈ ਅਤੇ ਫਾਜ਼ਿਲਕਾ ਅਤੇ ਮਿਲਟਰੀ ਸਟੇਸ਼ਨ ਦੇ ਲੋਕ ਅੱਜ ਉਸੇ ਨਹਿਰੀ ਪਾਣੀ ਪਰਿਯੋਜਨਾ ਦਾ ਪਾਣੀ ਪੀ ਰੇ ਹਨ। PPN3001201720

ਇਹ ਗੱਲ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਫਾਜ਼ਿਲਕਾ ਸਹਿਰ ਦੇ ਵੱਖ ਵੱਖ ਮੁਹੱਲਿਆਂ ਓਡਾਂ ਵਾਲੀ ਬਸਤੀ, ਪੁਰਾਣਾ ਬਠਿੰਡਾ ਰੋਡ, ਝੀਂਵਰਾ ਮੁਹੱਲਾ, ਗਾਂਧੀ ਨਗਰ ਵਿਚ ਕਰਵਾਈਆਂ ਜਨਸਭਾਵਾਂ ਨੂੰ ਸੰਬੋਧਤ ਕਰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਇਸ ਪਰਿਯੋਜਨਾ ਤੇ 12.51 ਕਰੋੜ ਰੁਪਏ ਖਰਚ ਕੀਤੇ ਗਏ ਹਨ। ਦੂਸਰੀ ਗੱਲ ਵਿਰੋਧੀ ਇਹ ਮਜ਼ਾਕ ਉਡਾਉਂਦੇ ਸਨ ਕਿ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਕਦੇ ਸੀਟੀ ਸਕੈਨ ਮਸ਼ੀਨ ਨਹੀਂ ਲੱਗ ਸਕਦੀ। ਜਦੋਂ ਸਿਟੀ ਸਕੈਨ ਲੱਗਣ ਲਈ ਯੋਜਨਾ ਤਿਆਰ ਕੀਤੀ ਗਈ ਤਾਂ ਵਿਰੋਧੀਆਂ ਨੇ ਖੂਬ ਮਜ਼ਾਕ ਉਡਾਇਆ ਅਤੇ ਕਿਹਾ ਕਿ ਜਿਆਣੀ ਝੂਠ ਬੋਲ ਰਹੇ ਹਨ, ਪਰ ਜਦੋਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਸਿਟੀ ਸਕੈਨ ਮਸ਼ੀਨ ਸ਼ੁਰੂ ਕੀਤੀ ਗਈ ਤਾਂ ਵਿਰੋਧੀਆਂ ਦੀ ਜੁਬਾਨ ਬੰਦ ਹੋ ਗਈ। ਅੱਜ ਜਲੰਧਰ ਦੇ ਸਰਕਾਰੀ ਹਸਪਤਾਲ ਤੋਂ ਬਾਅਦ ਜੇਕਰ ਕਿਸੇ ਸਰਕਾਰੀ ਹਸਪਤਾਲ ਵਿਚ ਸਿਟੀ ਸਕੈਨ ਮਸ਼ੀਨ ਚੱਲ ਰਹੀ ਹੈ ਤਾਂ ਉਹ ਫਾਜ਼ਿਲਕਾ ਦਾ ਸਰਕਾਰੀ ਹਸਪਤਾਲ ਹੈ। ਹੁਣ ਫਾਜ਼ਿਲਕਾ ਵਿਚ 100 ਬੈਡ ਦਾ ਹਸਪਤਾਲ ਬਣ ਰਿਹਾ ਹੈ। ਫਾਜ਼ਿਲਕਾ ਵਿਚ ਕੈਂਸਰ ਹਸਪਤਾਲ ਬਣ ਰਿਹਾ ਹੈ, ਜਿੱਥੇ ਅਤੀ ਆਧੂਨਿਕ ਸੁਵਿਧਾਵਾਂ ਮਿਲਣਗੀਆਂ।ਫਾਜ਼ਿਲਕਾ ਵਿਚ ਟ੍ਰਾਮਾ ਸੈਂਟਰ ਬਣੇਗਾ। ਹੁਣ ਲੋਕਾਂ ਨੂੰ ਇਲਾਜ ਲਈ ਕਿਸੇ ਹੋਰ ਵੱਡੇ ਸ਼ਹਿਰ ਵਿਚ ਨਹੀਂ ਜਾਣਾ ਪੈਂਦਾ।ਸਿੱਖਿਆ ਦੇ ਲਈ ਵੀ ਨੋਜ਼ਵਾਨਾਂ ਨੂੰ ਹੁਣ ਕਿਸੇ ਹੋਰ ਸ਼ਹਿਰ ਵਿਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਕਿਉਂਕਿ ਪੰਜਾਬ ਵਿਚ ਤੀਸਰੀ ਵਾਰ ਅਕਾਲੀ ਭਾਜਪਾ ਸਰਕਾਰ ਬਣਦੇ ਹੀ ਫਾਜ਼ਿਲਕਾ ਵਿਚ ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਹੋ ਜਾਵੇਗੀ।ਇਸ ਦੇ ਲਈ ਸਾਰੀ ਕਾਰਵਾਈ ਲਗਭਗ ਪੂਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਨਵੋਦਿਆ ਵਿਦਿਆਲਿਆ ਬਣਾਉਦ ਦੀ ਮੰਜ਼ੂਰੀ ਕੇਂਦਰ ਕੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣੀ ਭਾਜਪਾ ਸਰਕਾਰ ਪਹਿਲਾਂ ਹੀ ਦੇ ਚੁੱਕੀ ਹੈ ਅਤੇ ਇਹ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।ਰੋਕੀ ਸਮਰਥਕ ਨੇ ਭਾਜਪਾ ਵਿਚ ਸਾਮਲ ਹੋਣ ਦਾ ਐਲਾਨ ਕੀਤਾ ਅਤੇ ਸੁਰਜੀਤ ਜਿਆਣੀ ਨੇ ਉਨ੍ਹਾਂ ਨੂੰ ਸਿਰੋਪਾ ਪਹਿਨਾਕੇ ਪਾਰਟੀ ਵਿਚ ਸ਼ਾਮਲ ਕੀਤਾ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਚੋਣ ਇੰਚਾਰਜ਼ ਅਸ਼ੋਕ ਜੈਰਥ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਸੇਠੀ, ਕੌਂਸਲਰ ਜਗਦੀਸ਼ ਬਸਵਾਲ, ਬਲਵੀਰ ਸਿੰਘ, ਨਰਿੰਦਰ ਪ੍ਰਣਾਮੀ, ਰਾਜਦੇਵ ਮੋਂਗਾ, ਕਮਲੇਸ ਚੁੱਘ, ਯੂਥ ਅਕਾਲੀਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਸਵੀ ਕਾਠਪਾਲ, ਐਡਵੋਕੇਟ ਮਨੋਜ਼ ਨਾਗਪਾਲ, ਭਾਜਯੁਮੋ ਜ਼ਿਲ੍ਹਾ ਪ੍ਰਧਾਨ ਰਾਣਾ ਸੰਧੂ, ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਮੋਨਾ ਕਟਾਰੀਆ, ਸਾਬਕਾ ਕੌਂਸਲਰ ਅਨੀਤਾ ਜੈਰਥ, ਬਲਜੀਤ ਸਹੋਤਾ ਅਤੇ ਹੋਰ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply