Friday, February 27, 2026

ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ

 ਧੂਰੀ, 30 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੋਰਟ ਕੰਪਲੈਕਸ ਵਿਖੇ ਵਕੀਲ ਸਾਹਿਬਾਨਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਦੀ ਅਪੀਲ ਕਰਦਿਆਂ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰ. ਹਰੀ ਸਿੰਘ ਨੇ ਜਿੱਥੇ ਇੱਕਲੇ-ਇੱਕਲੇ ਚੈਂਬਰ ਵਿੱਚ ਜਾ ਕੇ ਵਕੀਲਾਂ ਨਾਲ ਮੁਲਾਕਾਤ ਕੀਤੀ, ਉੱਥੇ ਹੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੌਂਸਲ ਦੀ ਅਗੁਵਾਈ ਵਿੱਚ ਵਕੀਲ ਭਾਈਚਾਰੇ ਨਾਲ ਮੀਟਿੰਗ ਵੀ ਕੀਤੀ।ਵਿਸ਼ੇਸ਼ ਤੌਰ `ਤੇ ਪੁੱਜੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਇੱਕ ਨੇਕ, ਇਮਾਨਦਾਰ ਅਤੇ ਸਮਾਜਸੇਵੀ ਇਨਸਾਨ ਹਨ ਜਿੰਨਾਂ ਨੇ ਇੱਕ ਸਾਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਟਰੈਕਟਰ ਰਿਪੇਅਰਿੰਗ ਦਾ ਕੰਮ ਕਰਦੇ ਹੋਏ ਸਖਤ ਮਿਹਨਤ ਨਾਲ ਬੁਲੰਦੀਆਂ ਨੂੰ ਛੋਹਿਆ।PPN3001201729ਉਹਨਾਂ ਕਿਹਾ ਕਿ ਹਰੀ ਸਿੰਘ ਜਿਥੇ ਹਲਕੇ ਵਿੱਚ ਵੱਡੀ ਉਦਯੋਗਿਕ ਇਕਾਈ ਸਥਾਪਿਤ ਕਰਕੇ ਬੇਰੁਜਗਾਰਾਂ `ਤੇ ਲਗਾਮ ਲਗਾਉਣ ਵਿੱਚ ਸਹਾਈ ਹੋਣਗੇ, ਉੱਥੇ ਹੀ ਹਲਕੇ ਦੀ ਅਰਥ ਵਿਵਸਥਾ ਮਜਬੂਤ ਹੋਵੇਗੀ।ਉਹਨਾਂ ਹਲਕੇ ਦੇ ਸਰਵਪੱਖੀ ਵਿਕਾਸ ਲਈ ਹਰੀ ਸਿੰਘ ਨੂੰ ਜਿਤਾਉਣ ਉੱਪਰ ਜ਼ੋਰ ਦਿੱਤਾ।ਹਰੀ ਸਿੰਘ ਨੇ ਕਿਹਾ ਕਿ ਜਿੱਥੇ ਉਹ ਹਲਕੇ ਦੇ ਸਰਵਪੱਖੀ ਵਿਕਾਸ ਲਈ ਕੀਤੇ ਵਾਅਦਿਆਂ ਉੱਪਰ ਵਚਨਬੱਧ ਹਨ, ਉੱਥੇ ਹੀ ਹਲਕੇ ਅੰਦਰ ਯੋਗ ਜਗਾ੍ਹ ਦੇਖ ਕੇ ਬੱਸ ਸਟੈਂਡ ਬਣਾਉਣਾ, ਫਾਇਰ ਬ੍ਰਿਗੇਡ ਸਟੇਸ਼ਨ ਸਥਾਪਿਤ ਕਰਨਾ, ਨਵਾਂ ਇੰਡਸਟਰੀਅਲ ਫੋਕਲ ਪੁਆਇੰਟ ਸਥਾਪਿਤ ਕਰਨਾ ਆਦਿ ਸਮੇਤ ਅਨੇਕਾਂ ਵਿਕਾਸ ਕਾਰਜਾਂ ਨੂੰ ਅੰਜਾਮ ਦੇਣਾ ਹੀ ਉਹਨਾਂ ਦਾ ਮੁੱਖ ੳੇੁਦੇਸ਼ ਹੋਵੇਗਾ। PPN3001201730ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੌਂਸ਼ਲ ਅਤੇ ਮੁਹੰਮਦ ਸ਼ਮਸ਼ਾਦ ਚਿਸ਼ਤੀ ਵੱਲੋਂ ਹਰੀ ਸਿੰਘ ਨੂੰ ਪੂਰਨ ਸਹਿਯੌਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਐਡਵੋਕੇਟ ਰਣਵੀਰ ਸੋਢੀ ਸਕੱਤਰ, ਬਲਜੀਤ ਸਿੰਘ ਸਿੱਧੂ, ਰੋਮਰ ਕਪੂਰ ਸਾਬਕਾ ਸਕੱਤਰ, ਦਰਬਾਰਾ ਸਿੰਘ ਖੰਗੂੜਾ, ਅਮਨਦੀਪ ਸਿੰਘ ਚਹਿਲ, ਬਲਜਿੰਦਰ ਸਿੰਘ,  ਵਕੀਲ ਖਾ, ਗੁਰਪ੍ਰੀਤ ਸਿੰਘ ਗਿੱਲ, ਸੋਨੀ ਗਰਗ ਅਤੇ ਮਨਦੀਪ ਸ਼ਰਮਾਂ ਸਮੇਤ ਕਈ ਵਕੀਲ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply