Friday, July 24, 2026

ਅਕਾਲੀ ਦਲ ਨੂੰ ਫ਼ਿਰ ਤੋਂ ਸੇਵਾ ਦਾ ਮੌਕਾ ਦਿਓ – ਵਲਟੋਹਾ

ਅਲਗੋਂ ਕੋਠੀਂ/ ਘਰਿਆਲਾ, 31 ਜਨਵਰੀ (ਹਰਦਿਆਲ ਭੈਣੀ, ਰਾਜਵਿੰਦਰ ਸਿੰਘ ਰਾਜੂ)- ਖੇਮਕਰਨ ਹਲਕੇ ਦੇ ਪਿੰਡ ਘਰਿਆਲੀ ਰਾੜ੍ਹੀਆ ਵਿਖੇ ਸਰਪੰਚ ਗੁਰਚਰਨ ਸਿੰੰਘ ਫੌਜੀ ਦੀ ਅਗਵਾਈ ਹੇਠ ਪ੍ਰੋ: ਵਿਰਸਾ ਸਿੰਘ ਵਲਟੋਹਾ ਦੇ ਹੱਕ ’ਚ ਚੋਣ ਮੀਟਿੰਗ ਕਰਵਾਈ ਗਈ।PPN3101201716

ਹਾਜ਼ਰ ਇੱਕਠ ਨੂੰ ਸੰਬੋਧਿਤ ਕਰਦਿਆਂ ਪ੍ਰੋ: ਵਲਟੋਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਰੀਬ ਅਤੇ ਲੋੜਵੰਦਾਂ ਲਈ ਸ਼ੁਰੂ ਕੀਤੀ ਗਈ ਆਟਾ-ਦਾਲ ਯੋਜਨਾ, ਬੁਢ੍ਹਾਪਾ ਪੈਨਸ਼ਨ, ਸ਼ਗਨ ਸਕੀਮ, ਕਿਸਾਨਾਂ, ਗਰੀਬਾਂ, ਮਜਦੂਰਾਂ ਅਤੇ ਵਪਾਰੀਆਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ, ਕੁੱਝ ਅਜਿਹੀਆਂ ਭਲਾਈ ਯੋਜਨਾਵਾਂ ਹਨ ਜਿਨ੍ਹਾਂ ਦਾ ਲਾਭ ਜਨਤਾ ਨੂੰ ਪਹਿਲ ਦੇ ਅਧਾਰ ’ਤੇ ਮਿਲਿਆ ਹੈ।ਉਨ੍ਹਾਂ ਨੇ ਕਿਹਾ ਕਿ ਮੇਰੇ ਵੱਲੋਂ ਹਲਕੇ ਨੂੰ ਵਿਕਾਸ ਪੱਖੋਂ ਚਮਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਹੈ, ਜਿਸ ਦੀ ਮਿਸਾਲ ਹਲਕੇ ’ਚ ’ਬਣੀਆਂ ਪੱਕੀਆਂ ਗੱਲੀਆਂ-ਨਾਲੀਆਂ, ਸੁਚਾਰੂ ਸੀਵਰੇਜ਼ ਸਿਸਟਮ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮੈਂਨੂੰ ਫਿਰ ਤੋਂ ਸੇਵਾ ਦਾ ਮੌਕਾ ਦਵੋ, ਆਉਣ ਵਾਲੇ ਸਮੇਂ ’ਚ ਖੇਮਕਰਨ ਵਿਕਾਸ ਪੱਖੋਂ ਆਪਣੀ ਵੱਖਰੀ ਪਛਾਣ ਬਣਾਏਗਾ। ਇਸ ਮੌਕੇ ਡਾ: ਸੇਵਾ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ ਅਤੇ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਸਮਰਥਕ ਹਾਜ਼ਿਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply