Sunday, March 22, 2026

ਵੋਟਰ ਸ਼ਨਾਖਤੀ ਕਾਰਡ ਦੇ ਥਾਂ ਦੂਸਰੇ ਦਸਤਾਵੇਜ ਵੀ ਕਰ ਸਕਣਗੇ ਵੋਟਰ ਦੀ ਸ਼ਨਾਖਤ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- 4 ਫਰਵਰੀ ਨੂੰ ਪੈ ਰਹੀਆਂ ਵਿਧਾਨ ਸਭਾ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਬੀ.ਐਲ.ਓ ਵੱਲੋਂ ਵੋਟਰ ਪਰਚੀਆਂ ਦੀ ਵੰਡ ਘਰ-ਘਰ ਜਾ ਕੇ ਕੀਤੀ ਜਾ ਰਹੀ ਹੈ, ਪਰ ਇੰਨਾਂ ਪਰਚੀਆਂ ਦੇ ਨਾਲ ਆਪਣਾ ਵੋਟਰ ਸ਼ਨਾਖਤੀ ਕਾਰਡ ਲਿਆਉਣਾ ਵੀ ਜ਼ਰੂਰੀ ਹੈ, ਜੇ ਕਰ ਕਿਸੇ ਕਾਰਨ ਵੋਟਰ ਆਪਣਾ ਸ਼ਨਾਖਤੀ ਕਾਰਡ ਨਹੀਂ ਲਿਆ ਸਕਦਾ, ਉਹ ਹੋਰ ਦੂਸਰੇ ਸਬੂਤ ਜਿਸ ਵਿਚ ਪਾਸਪੋਰਟ, ਡਰਾਇਵਿੰਗ ਲਾਇਸੈਂਸ, ਕੇਂਦਰ, ਰਾਜ ਸਰਕਾਰ, ਪੀ.ਐਸ.ਯੂ, ਪਬਲਿਕ ਲਿਮਟਿਡ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਜਾਰੀ ਸਰਵਿਸ ਦਾ ਸ਼ਨਾਖਤੀ ਕਾਰਡ, ਬੈਂਕ ਜਾਂ ਡਾਕਘਰ ਵੱਲੋਂ ਫੋਟੋ ਸਮੇਤ ਜਾਰੀ ਕੀਤੀ ਪਾਸਬੁਕ, ਆਰ. ਜੀ. ਆਈ ਵੱਲੋਂ ਐਨ. ਪੀ. ਆਰ. ਅਧੀਨ ਜਾਰੀ ਕੀਤਾ ਗਿਆ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਲੇਬਰ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਸਿਹਤ ਬੀਮਾ ਸਮਾਰਟ ਕਾਰਡ, ਪੈਨਸ਼ਨ ਸਬੰਧੀ ਜਾਰੀ ਕੀਤਾ ਫੋਟੋ ਵਾਲੀ ਸ਼ਨਾਖਤੀ ਪੱਤਰ, ਸੰਸਦ ਮੈਂਬਰ ਜਾਂ ਵਿਧਾਇਕ ਵੱਲੋਂ ਜਾਰੀ ਕੀਤਾ ਦਫਤਰੀ ਸ਼ਨਾਖਤੀ ਕਾਰਡ, ਅਧਾਰ ਕਾਰਡ ਦੀ ਵਰਤੋਂ ਆਪਣੀ ਸ਼ਨਾਖਤ ਦੀ ਪਛਾਣ ਲਈ ਕਰ ਸਕਦਾ ਹੈ। Basant Garg Dc

ਉਕਤ ਜਾਣਕਾਰੀ ਦਿੰਦੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਕਰਨ।ਉਨਾਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਨਾਉਣ, ਤਾਂ ਜੋ ਚੋਣ ਪਕ੍ਰਿਆ ਸਾਂਤੀ ਨਾਲ ਨੇਪਰੇ ਚਾੜੀ ਜਾ ਸਕੇ। ਉਨਾਂ ਸਪੱਸ਼ਟ ਕੀਤਾ ਕਿ ਜੋ ਵੀ ਵਿਅਕਤੀ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਚੋਣ ਨਿਯਮਾਂ ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply